ਪਾਕਿ ਨੇ 219 ਹੋਰ ਮਛੇਰਿਆਂ ਨੂੰ ਕੀਤਾ ਰਿਹਾਅ

ਕਰਾਚੀ, 6 ਜਨਵਰੀ (ਸ.ਬ.) ਪਾਕਿਸਤਾਨ ਨੇ ਆਪਣੇ ਸਮੁੰਦਰੀ ਬਾਰਡਰ ਵਿੱਚ ਪਹੁੰਚਣ ਤੇ ਗ੍ਰਿਫਤਾਰ ਕੀਤੇ 219 ਭਾਰਤੀ ਮਛੇਰੇਆਂ ਨੂੰ ਰਿਹਾਅ ਕਰ ਦਿੱਤਾ ਅਤੇ ਇਸ ਤਰ੍ਹਾਂ ਪਿੱਛਲੇ 10 ਦਿਨਾਂ ਵਿੱਚ ਪਾਕਿਸਤਾਨ ਵਲੋਂ ਰਿਹਾਅ ਕੀਤੇ ਭਾਰਤੀ ਮਛੇਰਿਆਂ ਦੀ ਗਿਣਤੀ 439 ਹੋ ਗਈ ਹੈ|
ਜੇਲ੍ਹ ਸੁਪਰਡੈਂਟ ਹਸਨ ਸੇਹਤੋ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਤੋਂ ਮਿਲੇ ਨਿਰਦੇਸ਼ਾਂ ਤੇ ਜੇਲ੍ਹ ਤੋਂ 219 ਮਛੇਰਿਆਂ ਨੂੰ ਰਿਹਾਅ ਕੀਤਾ ਗਿਆ ਹੈ| ਪਾਕਿਸਤਾਨ ਸਰਕਾਰ ਨੇ 25 ਦਸੰਬਰ ਨੂੰ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹ ਵਿੱਚ ਬੰਦ 220 ਮਛੇਰੇਆਂ ਨੂੰ ਰਿਹਾਅ ਕੀਤਾ ਸੀ| ਸੇਹਤੋ ਨੇ ਕਿਹਾ ਕਿ ਵੀਰਵਾਰ ਨੂੰ ਰਿਹਾਅ ਕੀਤੇ ਮਛੇਰੇਆਂ ਨੂੰ ਵਾਘਾ ਬਾਰਡਰ ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਕਰਾਚੀ ਦੀ ਜੇਲ੍ਹ ਵਿੱਚ ਹੁਣ ਸਿਰਫ 110 ਭਾਰਤੀ         ਮਛੇਰੇ ਬਚੇ ਹਨ|
ਪਿੱਛਲੇ ਸਾਲ ਪਾਕਿਸਤਾਨ ਸਰਕਾਰ ਨੇ 87 ਮਛੇਰੇਆਂ ਨੂੰ ਰਿਹਾਅ ਕੀਤਾ ਸੀ ਜੋ ਤਕਰੀਬਨ ਢਾਈ ਸਾਲ ਤੋਂ ਜੇਲ੍ਹ ਵਿੱਚ ਬੰਦ ਸਨ| ਭਾਰਤ ਅਤੇ ਪਾਕਿਸਤਾਨ ਖੇਤਰੀ ਬਾਰਡਰ ਦਾ ਉਲੰਘਨ ਕਰਨ ਲਈ ਇਕ ਦੂਜੇ ਦੇ ਮਛੇਰੇਆਂ ਨੂੰ ਗ੍ਰਿਫਤਾਰ ਕਰਦੇ ਹਨ| ਦੋਵਾਂ ਦੇਸ਼ਾਂ ਦੇ ਮਛੇਰੇ ਆਪਣੀ ਸਜ਼ਾ ਭੁਗਤਣ ਦੇ ਬਾਅਦ ਵੀ ਕਈ ਸਾਲਾਂ ਤੱਕ ਜੇਲ੍ਹਾਂ ਵਿੱਚ ਬੰਦ ਰਹਿੰਦੇ ਹਨ ਅਤੇ ਉਨ੍ਹਾਂ ਦੀ ਉਮੀਦ ਸਿਰਫ ਸਰਕਾਰਾਂ ਦੀ ਸਦਭਾਵਨਾ ਤੇ ਟਿਕੀ ਹੁੰਦੀ ਹੈ|

Leave a Reply

Your email address will not be published. Required fields are marked *