ਪਾਕਿ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਵਧਾਏਗਾ: ਅੱਬਾਸੀ

ਇਸਲਾਮਾਬਾਦ, 13 ਮਾਰਚ (ਸ.ਬ.) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ ਪਰਮਾਣੂ ਤਕਨੀਕੀ ਦੇ ਸ਼ਾਂਤੀਪੂਰਣ ਉਦੇਸ਼ਾਂ ਦੇ ਉਪਯੋਗ ਵਿਚ ਇਕ ਦਹਾਕੇ ਤੋਂ ਜ਼ਿਆਦਾ ਸਮਾਂ ਦੇ ਅਨੁਭਵ ਦੇ ਮੱਦੇਨਜ਼ਰ ਇਸਲਾਮਾਬਾਦ ਅੰਤਰ ਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈ. ਏ. ਈ. ਏ.) ਦੇ ਨਾਲ ਆਪਣੀ ਸ਼ਮੂਲੀਅਤ ਨੂੰ ਹੋਰ ਵਧਾਉਂਦੇ ਹੋਏ ਸਥਾਈ ਗਲੋਬਲ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਯੋਗਦਾਨ ਕਰਨ ਲਈ ਤਿਆਰ ਹੈ|
ਅੱਬਾਸੀ ਨੇ ਆਈ. ਏ. ਈ. ਏ. ਦੇ ਡਾਇਰੈਕਟਰ ਜਨਰਲ ਯੁਕਿਆ ਆਮਨੋ ਨਾਲ ਬੀਤੇ ਦਿਨੀਂ ਪਾਕਿਸਤਾਨ ਅਤੇ ਆਈ. ਏ.ਈ. ਏ. ਦੇ ਵਿਚਕਾਰ ਸਹਿਯੋਗ ਦੇ ਮੁੱਦਿਆਂ ਤੇ ਗੱਲਬਾਤ ਦੌਰਾਨ ਇਹ ਗੱਲ ਕਹੀ|
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਮਾਣੂ ਊਰਜਾ ਦੇ ਨਾਗਰਿਕ ਉਪਯੋਗ ਵਿਚ ਮਹੱਤਵਪੂਰਣ ਅਨੁਭਵਾਂ ਦੇ ਕਾਰਨ ਅੱਜ ਦੇਸ਼ ਉਸ ਮੁਕਾਮ ਤੇ ਖੜ੍ਹਾ ਹੈ ਜਿੱਥੋਂ ਦੀ ਉਹ ਆਈ. ਏ. ਈ. ਏ. ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿਚ ਇਕ ਸਰਵਿਸ ਪ੍ਰੋਵਾਈਡਰ ਦੀ ਭੂਮਿਕਾ ਨਿਭਾ ਸਕਦਾ ਹੈ| ਅੱਬਾਸੀ ਨੇ ਪਾਕਿਸਤਾਨ ਵਿਚ ਪਰਮਾਣੂ ਤਕਨੋਲਜੀ ਦੇ ਸ਼ਾਂਤੀਪੂਰਣ ਉਪਯੋਗ ਵਿਚ ਵਧਾਵਾ ਦੇਣ ਵਿਚ ਆਈ. ਏ. ਈ. ਏ. ਦੀ ਸਕਾਰਾਤਮਕ ਭੂਮਿਕਾ ਦੀ ਪ੍ਰਸ਼ੰਸਾ ਕੀਤੀ| ਉਨ੍ਹਾਂ ਨੇ ਦੇਸ਼ ਦੀਆਂ ਪਰਮਾਣੂ ਊਰਜਾ ਵਿਕਾਸ ਦੀਆਂ ਯੋਜਨਾਵਾਂ ਦੇ ਬਾਰੇ ਵਿਚ ਆਈ. ਏ. ਈ. ਏ. ਮੁਖੀ ਨੂੰ ਦੱਸਿਆ|

Leave a Reply

Your email address will not be published. Required fields are marked *