ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੋਦੀ ਨੂੰ ਦਿੱਤੀ ਵਧਾਈ

ਇਸਲਾਮਾਬਾਦ, 23 ਮਈ (ਸ.ਬ.) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਰਿੰਦਰ ਮੋਦੀ ਨੂੰ ਵਧਾਈ ਸੰਦੇਸ਼ ਭੇਜਿਆ| ਇਮਰਾਨ ਨੇ ਚੋਣਾਂ ਵਿਚ ਅੱਗੇ ਚੱਲ ਰਹੀ ਭਾਜਪਾ ਪਾਰਟੀ ਨੂੰ ਵਧਾਈ ਦਿੱਤੀ| ਇਸ ਦੇ ਨਾਲ ਹੀ ਸਾਊਥ ਏਸ਼ੀਆ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਲਈ ਇਕੱਠੇ ਕੰਮ ਕਰਨ ਦੀ ਆਸ ਜ਼ਾਹਰ ਕੀਤੀ|
ਇਮਰਾਨ ਤੋਂ ਇਲਾਵਾ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਮੰਤਰੀਆਂ ਨੇ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ| ਫਿਲਹਾਲ ਭਾਜਪਾ ਬਹੁਮਤ ਲਈ ਜ਼ਰੂਰੀ ਸੀਟਾਂ ਤੋਂ ਕਾਫੀ ਅੱਗੇ ਜਿੱਤਦੀ ਨਜ਼ਰ ਆ ਰਹੀ ਹੈ|

Leave a Reply

Your email address will not be published. Required fields are marked *