ਪਾਕਿ ਫੌਜ ਨੇ ਭਾਰਤੀ ਡਰੋਨ ਨਸ਼ਟ ਕਰਨ ਦਾ ਕੀਤਾ ਦਾਅਵਾ
ਇਸਲਾਮਾਬਾਦ, 7 ਮਾਰਚ (ਸ.ਬ.) ਪਾਕਿਸਤਾਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਸ਼ਮੀਰ ਵਿਚ ਕੰਟਰੋਲ ਰੇਖਾ ਨੇੜੇ ਚਿਰੀਕੋਟ ਸੈਕਟਰ ਵਿਚ ਭਾਰਤ ਦੇ ਇਕ ”ਜਾਸੂਸੀ ਡਰੋਨ” ਨੂੰ ਉਸ ਦੇ ਹਵਾਈ ਖੇਤਰ ਵਿਚ ਦਾਖਲ ਹੁੰਦੇ ਹੀ ਨਸ਼ਟ ਕਰ ਦਿੱਤਾ| ਪਾਕਿਸਤਾਨੀ ਫੌਜ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਫੌਜੀਆਂ ਨੇ ਡਰੋਨ ਦਾ ਮਲਬਾ ਵੀ ਲੱਭ ਲਿਆ ਹੈ| ਫੌਜ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਦੇ ਜਵਾਨਾਂ ਨੇ ਭਾਰਤ ਦੇ ਇਕ ਜਾਸੂਸੀ ਡਰੋਨ ਨੂੰ ਚਿਰੀਕੋਟ ਸੈਕਟਰ ਵਿਚ ਕੰਟਰੋਲ ਰੇਖਾ ਪਾਰ ਕਰਦੇ ਹੀ ਨਸ਼ਟ ਕਰ ਦਿੱਤਾ| ਉਨ੍ਹਾਂ ਮੁਤਾਬਕ ਬੀਤੇ ਇਕ ਸਾਲ ਵਿਚ ਪਾਕਿਸਤਾਨੀ ਫੌਜ ਦੇ ਜਵਾਨਾਂ ਨੇ ਇਹ ਚੌਥਾ ਡਰੋਨ ਨਸ਼ਟ ਕੀਤਾ ਹੈ|