ਪਾਕਿ ਫੌਜ ਮੁਖੀ ਨੇ ਅੱਠ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਤੇ ਲਾਈ ਮੋਹਰ

ਇਸਲਾਮਾਬਾਦ, 29 ਦੰਸਬਰ (ਸ.ਬ.) ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ  ਅੱਠ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਤੇ ਮੋਹਰ ਲਗਾ ਦਿੱਤੀ ਹੈ| ਉਨ੍ਹਾਂ ਅੱਤਵਾਦੀਆਂ ਤੇ 45 ਸ਼ਿਆ ਇਸਮਾਇਲੀ ਮੁਸਲਮਾਨਾਂ ਨੂੰ ਕਤਲ ਕਰਨ, ਮਨੁੱਖੀ ਅਧਿਕਾਰ ਕਾਰਕੁਨ ਸਬੀਨ ਮਹਿਮੂਦ ਦਾ ਕਤਲ ਕਰਨ ਅਤੇ ਸੁਰੱਖਿਆ ਦਸਤੇ ਤੇ ਹਮਲਾ ਕਰਨ ਦੇ ਲਈ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ|
ਇੰਟਰ ਸਰਵਿਸਸ ਪਬਲਿਕ    ਰਿਲੇਸ਼ਨਸ (ਆਈ. ਐਸ. ਪੀ. ਆਰ.) ਦੇ ਜਨਰਲ ਸਕੱਤਰ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਕਿ ਜਨਰਲ ਬਾਜਵਾ ਨੇ ਤਿੰਨ ਹੋਰ ਅੱਤਵਾਦੀਆਂ ਦੀ ਉਮਰਕੈਦ ਦੀ ਸਜ਼ਾ ਦੀ ਪੁਸ਼ਟੀ ਕੀਤੀ ਹੈ| ਆਈ. ਐਸ. ਪੀ. ਆਰ. ਨੇ ਕਿਹਾ, ”ਇਨ੍ਹਾਂ ਅੱਤਵਾਦੀਆਂ ਵਿੱਚ ਉਹ ਸ਼ਾਮਲ ਹਨ, ਜਿਨ੍ਹਾਂ ਨੇ ਕਰਾਚੀ ਦੇ ਸਫੂਰਾ ਚੌਰੰਗੀ ਵਿੱਚ ਇਸਮਾਇਲੀ ਕਮਿਊਨਿਟੀ ਦੇ ਲੋਕਾਂ ਤੇ ਹਮਲੇ ਦੀ ਸਾਜ਼ਿਸ਼ ਰਚੀ ਅਤੇ ਉਸ ਨੂੰ ਅੰਜ਼ਾਮ ਦਿੱਤਾ| ਇਸ ਹਮਲੇ ਵਿੱਚ 45 ਲੋਕ ਮਾਰੇ ਗਏ ਅਤੇ 6 ਹੋਰ ਜ਼ਖਮੀ ਹੋ ਗਏ| ਇਨ੍ਹਾਂ ਵਿੱਚ ਉਹ ਅੱਤਵਾਦੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਸਬੀਨ ਮਹਿਮੂਦ ਨਾਂ ਦੇ ਮਨੁੱਖੀ ਅਧਿਕਾਰ ਕਾਰਕੁਨ ਦਾ ਕਤਲ ਕੀਤਾ ਅਤੇ ਫਿਰੌਤੀ ਲਈ ਦੋ ਚੀਨੀ ਨਾਗਰਿਕਾਂ ਅਤੇ ਇਕ ਹੋਰ ਨਾਗਰਿਕ ਨੂੰ ਅਗਵਾ ਕੀਤਾ|” ਆਈ. ਐਸ. ਪੀ. ਆਰ. ਦੇ ਅਨੁਸਾਰ ਇਨ੍ਹਾਂ ਅੱਤਵਾਦੀਆਂ ਨੇ 90 ਲੋਕਾਂ ਦਾ ਕਤਲ ਕੀਤਾ ਹੈ ਅਤੇ 99 ਹੋਰ ਨੂੰ ਜ਼ਖਮੀ ਕੀਤਾ ਹੈ| ਉਨ੍ਹਾਂ ਦੇ ਕੋਲੋ ਅਸਲਾ ਵੀ ਬਰਾਮਦ ਕੀਤਾ ਗਿਆ ਹੈ|

Leave a Reply

Your email address will not be published. Required fields are marked *