ਪਾਕਿ ਰੇਲਵੇ ਅਧਿਕਾਰੀ ਨੇ ਮੰਗੀ ਤਨਖਾਹ ਸਮੇਤ ਦੋ ਸਾਲ ਦੀ ਛੁੱਟੀ

ਇਸਲਾਮਾਬਾਦ, 27 ਅਗਸਤ (ਸ.ਬ.) ਪਾਕਿਸਤਾਨ ਦੇ ਰੇਲਵੇ ਅਧਿਕਾਰੀ ਹਨੀਫ ਗੁਲ ਨੇ ਨਵੇਂ ਰੇਲ ਮੰਤਰੀ ਸ਼ੇਖ ਰਾਸ਼ਿਦ ਦੇ ਰਵੱਈਏ ਉਤੇ ਇਤਰਾਜ਼ ਜ਼ਾਹਿਰ ਕੀਤਾ ਹੈ| ਹਨੀਫ ਨੇ 2 ਸਾਲ ਲਈ ਪੂਰੀ ਤਨਖਾਹ ਛੁੱਟੀ (ਫੁੱਲ-ਪੇਅ ਲੀਵ) ਉਤੇ ਭੇਜੇ ਜਾਣ ਦੀ ਅਪੀਲ ਕੀਤੀ ਹੈ| ਅਧਿਕਾਰੀ ਦਾ ਕਹਿਣਾ ਹੈ ਕਿ ਰਾਸ਼ਿਦ ਦਾ ਰਵੱਈਆ ਬਹੁਤ ‘ਗੈਰ ਪੇਸ਼ੇਵਰ ਅਤੇ ਬੁਰਾ’ ਹੈ| ਇਸ ਸਥਿਤੀ ਵਿਚ ਉਸ ਲਈ ਅਜਿਹੇ ਮੰਤਰੀ ਨਾਲ ਕੰਮ ਕਰਨਾ ਮੁਸ਼ਕਿਲ ਹੈ| ਪਾਕਿ ਦੀ ਇਕ ਸਮਾਚਾਰ ਏਜੰਸੀ ਮੁਤਾਬਕ ਅਧਿਕਾਰੀ ਦੀ ਚਿੱਠੀ ਦੇਸ਼ ਭਰ ਵਿਚ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਹੈ|
ਪਾਕਿਸਤਾਨ ਰੇਲਵੇ ਵਿਚ ਗ੍ਰੇਡ-20 ਅਫਸਰ ਹਨੀਫ ਗੁਲ ਨੇ ਚਿੱਠੀ ਵਿਚ ਲਿਖਿਆ ਹੈ ਕਿ ਪਾਕਿਸਤਾਨ ਦੀਆਂ ਸਿਵਲ ਸੇਵਾਵਾਂ ਦਾ ਸਨਮਾਨਿਤ ਮੈਂਬਰ ਹੋਣ ਦੇ ਨਾਤੇ ਮੇਰੇ ਲਈ ਉਨ੍ਹਾਂ ਦੇ ਅਧੀਨ ਕੰਮ ਕਰਨਾ ਅਸੰਭਵ ਹੈ| ਮੰਤਰੀ ਪੂਰੀ ਤਰ੍ਹਾਂ ਨਾਲ ਇਕ ਟੀਮ ਨਾਲ ਕੰਮ ਕਰਨ ਦੇ ਹੱਕਦਾਰ ਹਨ, ਜੋ ਉਨ੍ਹਾਂ ਦੇ ਦਰਸ਼ਨਾਂ ਨੂੰ ਸਾਂਝਾ ਕਰ ਸਕਣ|
ਕ੍ਰਿਪਾ ਕਰ ਕੇ ਮੈਨੂੰ 730 ਦਿਨ ਦੀ ਛੁੱਟੀ ਦੇ ਦਿਓ|
ਰਾਸ਼ਿਦ ਨੇ ਹਾਲ ਵਿਚ ਹੀ ਰੇਲਵੇ ਅਧਿਕਾਰੀਆਂ ਦੀ ਇਕ ਬੈਠਕ ਦੀ ਪ੍ਰਧਾਨਗੀ ਕੀਤੀ ਸੀ, ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਬਿਹਤਰ ਪ੍ਰਦਰਸ਼ਨ ਦੇ ਬਾਰੇ ਵਿਚ ਉਪਾਅ ਦੱਸਣ ਦੀ ਸਲਾਹ ਦਿੱਤੀ| ਰੇਲ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਸਾਹਮਣੇ ਕਿਸੇ ਵੀ ਮੰਤਰੀ ਦੀ ਪ੍ਰਸ਼ੰਸਾ ਨਾ ਕਰਨ| ਰਾਸ਼ਿਦ ਨੇ ਸਾਬਕਾ ਰੇਲ ਮੰਤਰੀ ਸਾਦ ਰਫੀਕ ਦੇ ਪ੍ਰਦਰਸ਼ਨ ਦੀ ਵੀ ਆਲੋਚਨਾ ਕੀਤੀ|

Leave a Reply

Your email address will not be published. Required fields are marked *