ਪਾਕਿ  ਵਲੋਂ ਦਿਖਾਈ ਗਈ ਝਾਕੀ ਵਿੱਚ ਲਾਲ ਕਿਲੇ ਨੂੰ ਲਾਹੌਰ ਵਿੱਚ ਦਿਖਾਇਆ

ਬੀਜਿੰਗ, 15 ਜੂਨ (ਸ.ਬ.)  ਐਸ. ਸੀ. ਓ. ਦੁਆਰਾ ਆਪਣੇ ਬੀਜਿੰਗ ਦਫਤਰ ਵਿੱਚ ਬੀਤੇ ਦਿਨੀਂ ਭਾਰਤ ਅਤੇ ਪਾਕ ਦੇ ਐਸ. ਸੀ. ਓ. ਵਿੱਚ ਪ੍ਰਵੇਸ਼ ਨੂੰ ਰੇਖਾਂਕਿਤ ਕਰਨ ਲਈ ਇਕ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਗਿਆ| ਇਹ ਆਯੋਜਨ ਲੀਜਲੈਂਡ ਹੋਟਲ ਬੀਜਿੰਗ ਦੇ ਵਰਸੀਲਿਸ ਵਿੱਚ ਕੀਤਾ ਗਿਆ, ਜਿਸ ਵਿੱਚ ਐਸ.ਸੀ.ਓ. ਦੇ ਜਨਰਲ ਸਕੱਤਰ ਰਾਸ਼ਿਦ ਖਾਲਿਦ ਅਲਿਮੋਵ ਵੀ ਮੌਜੂਦ ਸਨ| ਇਸ ਦੇ ਇਲਾਵਾ ਇਸ ਸਵਾਗਤ ਸਮਾਰੋਹ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ, ਚੀਨ ਵਿੱਚ ਨਿਯੁਕਤ ਭਾਰਤੀ ਦੂਤ ਵਿਜੈ ਗੋਖਲੇ ਨਾਲ ਪਾਕਿਸਤਾਨ ਦੇ ਰਾਜਦੂਤ ਮਸੂਦ ਖਾਲਿਦ ਅਤੇ ਸ਼ੰਘਾਈ ਸਹਿਯੋਗ ਸੰਗਠਨ (ਐਸ. ਸੀ. ਓ.) ਦੇ ਹੋਰ ਮੈਂਬਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ|  ਇਸ ਤਰ੍ਹਾਂ ਹੁਣ ਐਸ. ਸੀ. ਓ. ਦੇ ਮੈਂਬਰਾਂ ਦੀ ਗਿਣਤੀ ਅੱਠ ਹੋ ਗਈ ਹੈ| ਇਸ ਸਮੂਹ ਵਿੱਚ ਹੁਣ ਚੀਨ, ਕਜਾਕਿਸਤਾਨ, ਕਿਰਗਿਸਤਾਨ, ਰੂਸ, ਤਜਾਕੀਸਤਾਨ, ਉਜਬੇਕੀਸਤਾਨ, ਭਾਰਤ ਅਤੇ ਪਾਕਿਸਤਾਨ ਸ਼ਾਮਲ ਹਨ| ਇਸ ਸਮਾਰੋਹ ਵਿੱਚ ਚੀਨ ਵਿੱਚ ਭਾਰਤ ਦੇ ਰਾਜਦੂਤ ਵਿਜੈ ਗੋਖਲੇ ਅਤੇ ਉਨਾਂ ਦੇ ਪਾਕਿਸਤਾਨੀ ਹਮਰੁਤਬਾ ਮਸੂਦ ਖਾਲਿਦ ਨੇ ਆਪਸ ਵਿੱਚ ਗੱਲਬਾਤ ਕੀਤੀ|  ਸਮਾਗਮ ਦੇ ਆਯੋਜਕਾਂ ਨੂੰ ਉਸ ਵੇਲੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪਾਕਿਸਤਾਨ ਦੀ ਝਾਕੀ ਵਿੱਚ ਲਾਹੌਰ ਦੇ ਸ਼ਾਲੀਮਾਰ ਬਾਗ ਦੇ ਤੌਰ ਤੇ ਤਿਰੰਗੇ ਨਾਲ ਭਾਰਤ ਦਾ ਲਾਲ ਕਿਲਾ ਦਿਖ ਗਿਆ| ਮਜ਼ੇਦਾਰ ਗੱਲ ਇਹ ਹੈ ਕਿ ਇਸ ਸਮਾਰਕ ਤੇ ਭਾਰਤੀ ਝੰਡਾ ਸਾਫ ਤੌਰ ਤੇ ਦਿਖ ਰਿਹਾ ਸੀ| ਜਿਸ ਤੇ ਸਿਰਲੇਖ ਲਿਖਿਆ ਸੀ ਲਾਹੌਰ ਵਿੱਚ ਕਿਲਾ ਅਤੇ ਸ਼ਾਲੀਮਾਰ ਬਾਗ (1981)| ਭਾਰਤੀ ਡਿਪੋਲਮੈਟ ਨੇ ਪਾਕਿਸਤਾਨੀ ਹਮਰੁਤਬਿਆਂ ਸਾਹਮਣੇ ਇਸ ਗਲਤੀ ਤੇ ਅਤਿਰਾਜ਼ ਜ਼ਾਹਰ ਕੀਤਾ ਤਾਂ ਝਾਕੀ ਵਿਚ ਸ਼ਾਮਲ ਪਾਕਿਸਤਾਨੀ ਔਰਤ ਨੇ ਨਾਂ ਨਾ ਜ਼ਾਹਰ ਕਰਨ ਤੇ ਕਿਹਾ ਇਹ ਇਕ ਗੜਬੜੀ ਹੈ| ਭਾਰਤੀ ਅਤੇ ਪਾਕਿਸਤਾਨ ਦੋਸਤ ਹਨ|

Leave a Reply

Your email address will not be published. Required fields are marked *