ਪਾਕਿ ਵਿਚ ਪਾਸ ਹੋਵੇਗਾ ‘ਆਨਰ ਕਿਲਿੰਗ’ ਵਿਰੁੱਧ ਕਾਨੂੰਨ : ਮਰੀਅਮ ਸ਼ਰੀਫ

ਇਸਲਾਮਾਬਾਦ, 21 ਜੁਲਾਈ (ਸ.ਬ.) ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ‘ਆਨਰ ਕਿਲਿੰਗ’ ਵਿਰੁੱਧ ਪੈਂਡਿੰਗ ਕਾਨੂੰਨ ਨੂੰ ਪਾਸ ਕਰਨ ਦੀ ਯੋਜਨਾ ਬਣਾ ਰਹੀ ਹੈ| ਇਸ ਬਾਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਸ਼ਰੀਫ ਨੇ ਜਾਣਕਾਰੀ ਦਿੱਤੀ ਹੈ| ਜਿਕਰਯੋਗ ਹੈ ਕਿ ਪਾਕਿਸਤਾਨ ਵਿਚ ਹਾਰ ਸਾਲ 500 ਔਰਤਾਂ ਆਪਣੇ ਹੀ ਪਰਿਵਾਰਾਂ ਦੇ ਹੱਥੋਂ ਇੱਜ਼ਤ ਅਤੇ ਝੂਠੀ ਸ਼ਾਨ ਦੇ ਨਾਂ ਤੇ ਮਾਰ ਦਿੱਤੀਆਂ ਜਾਂਦੀਆਂ ਹਨ| ਮਰੀਅਮ ਨੇ ਕਿਹਾ ਕਿ ਸਰਕਾਰ ਕਾਨੂੰਨ ਨੂੰ ਪਾਸ ਕਰਨਾ ਚਾਹੁੰਦੀ ਹੈ ਅਤੇ ਜਲਦ ਹੀ ਇਸ ਕਾਨੂੰਨ ਨੂੰ ਪਾਸ ਕੀਤਾ ਜਾਵੇਗਾ| ਸਰਕਾਰ ਤੇ ਪਰਿਵਾਰ ਦੀ ਇੱਜ਼ਤ ਬਚਾਉਣ ਦੀ ਖਾਤਰ ਹੋਣ ਵਾਲੇ ਕਤਲਾਂ ਨੂੰ ਰੋਕਾਂ ਦਾ ਕਾਫੀ ਦਬਾਅ ਬਣਿਆ ਹੋਇਆ ਹੈ| ਜਿਕਰਯੋਗ ਹੈ ਕਿ ਪਾਕਿਸਤਾਨੀ ਦੀ ਮਸ਼ਹੂਰ ਮਾਡਲ ਕੰਦੀਲ ਬਲੋਚ ਨੂੰ ਉਸ ਦੇ ਭਰਾ ਵਲੋਂ ਕਤਲ ਕਰ ਦਿੱਤਾ ਗਿਆ| ਉਸ ਦੇ ਭਰਾ ਨੇ ਕੰਦੀਲ ਦਾ ਕਤਲ ਇਸ ਕਰ ਕੇ ਕੀਤਾ, ਕਿਉਂਕਿ ਉਸ ਨੇ ਬਲੋਚ ਨਾਂ ਨੂੰ ਬਦਨਾਮ ਕੀਤਾ ਸੀ| ਕੰਦੀਲ ਬਲੋਚ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਸੀ| ਇਸ ਹਾਈ ਪ੍ਰੋਫਾਈਲ ਕੇਸ ਤੋਂ ਬਾਅਦ ਪਾਕਿਸਤਾਨ ਵਿਚ ਆਨਰ ਕਿਲਿੰਗ ਵਿਰੁੱਧ ਕਾਨੂੰਨ ਪਾਸ ਹੋਵੇਗਾ|

Leave a Reply

Your email address will not be published. Required fields are marked *