ਪਾਕਿ ਵਿੱਚ ਫੌਜ ਦੇ ਕਾਫਲੇ ਤੇ ਰਿਮੋਟ ਕੰਟਰੋਲ ਨਾਲ ਬੰਬ ਹਮਲਾ, 4 ਫੌਜੀ ਮਰੇ

ਇਸਲਾਮਾਬਾਦ, 24 ਅਪ੍ਰੈਲ (ਸ.ਬ.) ਪਾਕਿਸਤਾਨ ਦੇ ਬਲੋਚਿਸਤਾਨ ਦੇ ਜ਼ਿਲੇ ਕੇਚ ਵਿੱਚ ਬੀਤੀ ਰਾਤ ਹੋਏ ਬੰਬ ਹਮਲੇ ਵਿੱਚ ਪੈਰਾਮਿਲਟਰੀ ਫੌਜ ਦੇ 4 ਜਵਾਨਾਂ ਦੀ ਮੌਤ ਹੋ ਗਈ, ਜਦੋਂਕਿ 3 ਲੋਕ ਜ਼ਖਮੀ ਹੋ ਗਏ ਹਨ| ਇਹ ਜਾਣਕਾਰੀ ਉੱਥੋਂ ਦੇ ਸਥਾਨਕ ਮੀਡੀਆ ਨੇ ਦਿੱਤੀ ਹੈ| ਪਾਕਿਸਤਾਨ ਦੇ ਅਖਬਾਰ ਡਾਨ ਮੁਤਾਬਕ ਇਹ ਬੰਬ ਹਮਲਾ ਇਕ ਰਿਮੋਟ ਕੰਟਰੋਲ ਨਾਲ ਕੀਤਾ ਗਿਆ| ਕੁਝ ਅਣਜਾਣ ਲੋਕਾਂ ਨੇ ਪੈਰਾਮਿਲਟਰੀ ਫੋਰਸ ਦੇ ਕਾਫਿਲੇ ਤੇ ਬੰਬ ਨਾਲ ਹਮਲਾ ਕੀਤਾ| ਅਧਿਕਾਰੀ ਨੇ ਕਿਹਾ ਕਿ ਧਮਾਕੇ ਕਾਰਨ ਫੌਜ ਦਾ ਵਾਹਨ ਤਬਾਹ ਹੋ ਗਿਆ|
ਮਾਰੇ ਗਏ ਪਾਕਿਸਤਾਨੀ ਫੌਜੀ ਫਰੰਟੀਅਰ ਫੋਰਸ ਦੇ ਸਨ| ਘਟਨਾ ਦੇ ਸਮੇਂ ਉਹ ਰੋਜ਼ਾਨਾ ਵਾਂਗ ਗਸ਼ਤ ਕਰ ਰਹੇ ਸਨ| ਜ਼ਖਮੀ ਫੌਜੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਇਸ ਦਰਮਿਆਨ ਬਲੋਚਿਸਤਾਨ ਦੇ ਮੁੱਖ ਮੰਤਰੀ ਨਵਾਬ ਸਨਾਉਲਾਹ ਜ਼ੇਹਰੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ| ਉਨ੍ਹਾਂ ਨੇ ਏਜੰਸੀਆਂ ਨੂੰ ਇਸ ਘਟਨਾ ਦੇ ਅਪਰਾਧੀਆਂ ਨੂੰ ਛੇਤੀ ਤੋਂ ਛੇਤੀ ਫੜ ਕੇ ਉਨ੍ਹਾਂ ਤੇ ਕੇਸ ਚਲਾਉਣ ਦੇ ਨਿਰਦੇਸ਼ ਦਿੱਤੇ ਹਨ|

Leave a Reply

Your email address will not be published. Required fields are marked *