ਪਾਕਿ ਵਿੱਚ ਮਦਰਸੇ ਵਿੱਚ ਧਮਾਕਾ, 7 ਬੱਚਿਆਂ ਦੀ ਮੌਤ, 26 ਬੱਚਿਆਂ ਸਮੇਤ 70 ਜ਼ਖਮੀ


ਪੇਸ਼ਾਵਰ, 27 ਅਕਤੂਬਰ (ਸ.ਬ.) ਪਾਕਿਸਤਾਨ ਦੇ ਪੇਸ਼ਾਵਰ ਵਿਚ  ਅੱਜ ਇਕ ਮਦਰਸੇ ਵਿਚ ਜ਼ੋਰਦਾਰ ਧਮਾਕਾ ਹੋਇਆ| ਇਸ ਧਮਾਕੇ ਵਿਚ 7 ਬੱਚਿਆਂ ਦੀ ਮੌਤ ਹੋ ਗਈ ਅਤੇ 26 ਬੱਚਿਆਂ ਸਮੇਤ 70 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ|
ਬਚਾਅ ਕੰਮ ਵਿਚ ਲੱਗੇ ਸੂਤਰਾਂ ਨੇ ਦੱਸਿਆ ਕਿ ਧਮਾਕਾ ਡੀਰ ਕਾਲੋਨੀ ਵਿਚ ਹੋਇਆ|
ਜ਼ਖਮੀ ਬੱਚਿਆਂ ਨੂੰ ਲੇਡੀ ਰੀਡਿੰਗ ਹਸਪਤਾਲ ਅਤੇ ਮੈਡੀਕਲ ਸਹੂਲਤ ਕੇਂਦਰਾਂ ਵਿਚ ਭਰਤੀ ਕਰਵਾਇਆ ਗਿਆ ਹੈ| ਕਈ ਜ਼ਖਮੀ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ|
ਪੁਲੀਸ ਅਤੇ ਬਚਾਅ ਦਲ ਨੇ  ਘਟਨਾ ਸਥਾਨ ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ| ਪੁਲੀਸ ਅਧਿਕਾਰੀਆਂ ਦੇ ਮੁਤਾਬਕ, ਧਮਾਕੇ ਦੀ ਪ੍ਰਕਿਤੀ ਦੇ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ|
ਜਦੋਂ ਬੰਬ ਧਮਾਕਾ ਹੋਇਆ ਉਦੋਂ ਉਸ ਸਮੇਂ ਧਾਰਮਿਕ ਸਕੂਲ ਵਿਚ ਕਲਾਸਾਂ ਚੱਲ ਰਹੀਆਂ ਸਨ| ਮ੍ਰਿਤਕਾਂ ਵਿਚ ਬੱਚਿਆਂ ਅਤੇ ਅਧਿਆਪਕਾਂ ਦੀ ਗਿਣਤੀ ਜ਼ਿਆਦਾ ਹੈ|

Leave a Reply

Your email address will not be published. Required fields are marked *