ਪਾਕਿ ਵਿੱਚ ਵੀ ਦਿਸਿਆ ਧੁੰਦ ਦਾ ਕਹਿਰ, 2 ਹਫਤਿਆਂ ਵਿੱਚ ਹੋਏ 250 ਤੋਂ ਜ਼ਿਆਦਾ ਸੜਕ ਹਾਦਸੇ

ਲਾਹੌਰ, 11 ਨਵੰਬਰ (ਸ.ਬ.)  ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਸਿਰਫ ਦਿੱਲੀ-ਐਨ. ਸੀ. ਆਰ. ਵਿਚ ਹੀ ਜ਼ਹਿਰੀਲੇ ਸਮੋਗ ਤੋਂ ਲੋਕ ਪ੍ਰੇਸ਼ਾਨ ਹਨ, ਤਾਂ ਅਜਿਹਾ ਨਹੀਂ ਹੈ| 2 ਹਫਤੇ ਤੋਂ ਜ਼ਾਰੀ ਸਮੋਗ ਕਾਰਨ ਪਾਕਿਸਤਾਨ ਦਾ ਸਾਧਾਰਨ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ| ਹਵਾਈ ਯਾਤਰਾ ਪ੍ਰਭਾਵਿਤ ਹੋਣ ਤੋਂ ਇਲਾਵਾ ਸੜਕ ਹਾਦਸਿਆਂ ਵਿਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ| ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ 15 ਹਜ਼ਾਰ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਅਤੇ ਹੋਰ ਕਾਰਨਾਂ ਦੇ ਚਲਦੇ ਹਸਪਤਾਲ ਵਿਚ ਦਾਖਲ ਕਰਨਾ ਪਿਆ ਹੈ|
ਲਾਹੌਰ ਪਿਛਲੇ 2 ਹਫਤੇ ਤੋਂ ਸਮੋਗ (ਧੂੰਦ) ਦੀ ਲਪੇਟ ਵਿਚ ਹੈ| ਕਈ ਹਿੱਸਿਆ ਵਿਚ ਦਿਨ ਭਰ ਜ਼ਿਆਦਾ ਧੂੰਦ ਕਾਰਨ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ| ਨਵੀਂ ਦਿੱਲੀ ਅਤੇ ਉਸ ਨੇੜੇ-ਤੇੜੇ ਦੇ ਸੂਬਿਆਂ ਦੇ ਲੋਕ ਵੀ ਇਸ ਸੰਕਟ ਨਾਲ ਜੂਝ ਰਹੇ ਹਨ| ਪਾਕਿਸਤਾਨੀ ਰਾਹਤ ਅਤੇ ਬਚਾਅ ਵਿਭਾਗ ਦੇ  ਅਧਿਕਾਰੀ ਸੱਜਾਦ ਹੁਸੈਨ ਨੇ ਦੱਸਿਆ ਕਿ ਧੂੰਦ ਕਾਰਨ ਕੁੱਝ ਵੀ ਦਿਖਾਈ ਦੇਣਾ ਘੱਟ ਹੋਣ ਕਾਰਨ 250 ਤੋਂ ਜ਼ਿਆਦਾ ਸੜਕ ਹਾਦਸੇ ਹੋਏ, ਜਿਸ ਵਿਚ 14 ਲੋਕਾਂ ਦੀ ਮੋਤ ਹੋ ਗਈ ਅਤੇ 400 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਅਤੇ ਕਈ ਉਡਾਣਾਂ ਵਿਚ ਦੇਰੀ ਹੋਈ ਅਤੇ ਕਈ ਉਡਾਣਾਂ ਰੱਦ ਕਰਨੀਆਂ ਪਈਆਂ|

Leave a Reply

Your email address will not be published. Required fields are marked *