ਪਾਕਿ ਵੱਲੋਂ ਗੁ. ਕਰਤਾਰਪੁਰ ਸਾਹਿਬ ਦੇ ਪ੍ਰਬੰਧਾਂ ਵਿੱਚ ਬਦਲਾਓ ਕਰਨਾ ਘੱਟ ਗਿਣਤੀ ਵਿਰੋਧੀ ਨੀਤੀ : ਭਾਰਤ


ਨਵੀਂ ਦਿੱਲੀ, 3 ਦਸੰਬਰ (ਸ.ਬ.) ਭਾਰਤ ਨੇ ਇਕ ਵਾਰ ਫਿਰ ਕੌਮਾਂਤਰੀ ਮੰਚ ਤੇ ਪਾਕਿਸਤਾਨ ਨੂੰ ਖੂਬ ਫਟਕਾਰ ਲਗਾਈ ਹੈ| ਭਾਰਤ ਨੇ ਪਾਕਿਸਤਾਨ ਨੂੰ ਦੁਨੀਆ ਭਰ ਦੀ ਸ਼ਾਂਤੀ ਲਈ ਖ਼ਤਰਨਾਕ ਦੱਸਦੇ ਹੋਏ ਕਿਹਾ ਕਿ ਇਸ ਦੇ ਖ਼ਿਲਾਫ ਸਖ਼ਤ ਕਾਰਵਾਈ ਦੀ ਲੋੜ ਹੈ| ਇਸ ਦੇ ਨਾਲ ਹੀ ਅੱਤਵਾਦ, ਧਰਮ ਅਤੇ ਧਾਰਮਿਕ ਸਥਲ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਪ੍ਰਬੰਧਨ ਨੂੰ ਲੈ ਕੇ ਵੀ ਪਾਕਿਸਤਾਨ ਤੇ ਸਵਾਲ ਚੁੱਕੇ ਹਨ| ਭਾਰਤ ਨੇ ਕਿਹਾ ਕਿ ਪਾਕਿਸਤਾਨ ਘੱਟ ਗਿਣਤੀ ਵਿਰੋਧੀ ਹੈ| 
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਸ਼ਰਮਾ ਨੇ ਨਾਂ ਲਏ ਬਗੈਰ ਕਿਹਾ ਕਿ ਅੱਤਵਾਦ ਦੁਨੀਆ ਦੇ ਸਾਹਮਣੇ ਇਕ ਵੱਡਾ ਸੰਕਟ ਹੈ| ਉਨ੍ਹਾਂ ਨੇ ਕਿਹਾ ਕਿ ਅੱਤਵਾਦ ਸਮਕਾਲੀ ਭਾਰਤ ਵਿੱਚ ਯੁੱਧ ਛੇੜਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ ਅਤੇ ਇਸ ਨਾਲ ਧਰਤੀ ਤੇ ਉਸ ਤਰ੍ਹਾਂ ਦਾ ਕਤਲੇਆਮ ਹੋਣ ਦਾ ਖਤਰਾ ਹੈ, ਜੋ ਦੋਵੇਂ ਵਿਸ਼ਵ ਯੁੱਧਾਂ ਦੌਰਾਨ ਦੇਖਿਆ ਗਿਆ ਸੀ| 
ਸ੍ਰੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਨੇ ਸਿੱਖਾਂ ਦੇ ਧਾਰਮਿਕ ਸਥਲ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਪ੍ਰਬੰਧਨ ਵਿੱਚ ਬਦਲਾਅ ਕਰਦੇ ਹੋਏ ਇਸ ਨੂੰ ਸਿੱਖ ਕਮਿਊਨਟੀ ਦੇ ਪ੍ਰਸ਼ਾਸਨਿਕ ਕੰਟਰੋਲ ਵਿੱਚ ਮੁਲਤਵੀ ਕਰ ਦਿੱਤਾ ਹੈ| ਪਾਕਿਸਤਾਨ ਵਲੋਂ ਚੁੱਕਿਆ ਗਿਆ ਇਹ ਕਦਮ ਸਿੱਖ ਧਰਮ ਅਤੇ ਉਸਦੀ ਸੁਰੱਖਿਆ ਦੇ ਖ਼ਿਲਾਫ ਹੈ| ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਉਲੇਖ ਪਹਿਲੇ ਪ੍ਰਸਤਾਵ ਵਿੱਚ ਵੀ ਸੀ, ਜਿਸ ਦਾ ਪਾਕਿਸਤਾਨ ਵਲੋਂ ਪਹਿਲਾਂ ਵੀ ਉਲੰਘਣ ਕੀਤਾ ਜਾ ਚੁੱਕਾ ਹੈ|
ਭਾਰਤ ਨੇ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਵਿੱਚ ਧਰਮਾਂ ਦੇ ਖ਼ਿਲਾਫ ਨਫਰਤ ਦੀ ਆਪਣੀ ਮੌਜੂਦ ਸੰਸਕਿਤੀ ਨੂੰ ਬਦਲਦਾ ਹੈ ਅਤੇ ਸਾਡੇ ਲੋਕਾਂ ਦੇ ਖ਼ਿਲਾਫ ਸਰਹੱਦ ਪਾਰ ਅੱਤਵਾਦ ਦੇ ਆਪਣੇ ਸਮਰਥਨ ਨੂੰ ਰੋਕਦਾ ਹੈ ਤਾਂ ਅਸੀਂ ਦੱਖਣੀ ਏਰੀਏ ਅਤੇ ਉਸ ਦੇ ਬਾਹਰ ਸ਼ਾਂਤੀ ਦੀ ਅਸਲ ਸੱਭਿਆਚਾਰ ਦੀ ਕੋਸ਼ਿਸ਼ ਕਰ ਸਕਦੇ ਹਾਂ| ਇਸ ਤੋਂ ਪਹਿਲਾਂ ਵੀ ਅੱਤਵਾਦ ਦੇ ਮੁੱਦੇ ਤੇ ਭਾਰਤ ਨੇ ਪਾਕਿਸਤਾਨ ਨੂੰ ਘੇਰਿਆ ਸੀ| ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੰਚ ਤੇ ਕਿਹਾ ਕਿ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਦੇ ਖ਼ਿਲਾਫ ਸਖ਼ਤ ਕਾਰਵਾਈ ਦੀ ਲੋੜ ਹੈ|

Leave a Reply

Your email address will not be published. Required fields are marked *