ਪਾਣੀ ਦੀ ਦੁਰਵਰਤੋ ਰੋਕਣ ਲਈ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ

ਐਸ.ਏ.ਐਸ.ਨਗਰ, 25 ਅਪ੍ਰੈਲ (ਸ.ਬ.) ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਪ੍ਰੈਸ ਸਕੱਤਰ ਨਛੱਤਰ ਸਿੰਘ ਬੈਦਵਾਨ ਨੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਿਜਲੀ ਤੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਇੱਕ ਆਰਡੀਨੈਂਸ ਜਾਰੀ ਕੀਤਾ ਜਾਵੇ|
ਆਪਣੇ ਪੱਤਰ ਵਿੱਚ ਸ੍ਰੀ ਬੈਦਵਾਨ ਨੇ ਲਿਖਿਆ ਹੈ ਕਿ ਪਾਣੀ ਦੀ ਦੁਰਵਰਤੋਂ ਰੋਕਣ ਲਈ ਟੂਟੀਆਂ ਦੇ ਮੂੰਹ ਘੱਟ ਚੌੜੇ ਰਖੇ ਜਾਣ ਤਾਂ ਕਿ ਬਰਤਨ ਤੇ ਕਪੜੇ ਧੋਣ ਸਮੇਂ ਪਾਣੀ ਦੀ ਬਰਬਾਦੀ ਨਾ ਹੋਵੇ|
ਉਹਨਾਂ ਲਿਖਿਆ ਹੈ ਕਿ ਬਿਜਲੀ ਦੀ ਬਚਤ ਲਈ ਛੱਤਾਂ ਵਿੱਚ ਸਜਾਵਟੀ ਲਾਈਟਾਂ ਲਗਾਉਣੀਆਂ ਬੰਦ ਕੀਤੀਆ ਜਾਣ, ਵੱਧ ਲੋਡ ਵਾਲਿਆਂ ਦੇ ਚਲਾਨ ਕੀਤੇ ਜਾਣ| ਉਹਨਾਂ ਲਿਖਿਆ ਹੈ ਕਿ 15 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਸਾਈਕਲ ਉਪਰ ਦਫਤਰ ਆਉਣ ਲਈ ਪਾਬੰਦ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਨਾ ਹੋ ਸਕਣ ਇਸ ਤਰ੍ਹਾਂ ਖਜਾਨੇ ਉਪਰ ਪੈ ਰਿਹਾ ਮੈਡੀਕਲ ਬਿਲਾਂ ਦਾ ਬੋਝ ਕੁਝ ਹਲਕਾ ਹੋਵੇਗਾ|
ਉਹਨਾਂ ਕਿਹਾ ਕਿ ਲੋਕਾਂ ਨੂੰ ਘਰੇ ਹੀ ਸ਼ਰਾਬ ਤਿਆਰ ਕਰਨ ਦੀ ਆਗਿਆ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਸਵੇਰੇ ਦੁੱਧ ਤੇ ਸ਼ਾਮੀ ਸ਼ਰਾਬ ਵੇਚਣ ਦੀ ਆਗਿਆ ਹੋਵੇ ਤਾਂ ਕਿ ਉਹਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇ|

Leave a Reply

Your email address will not be published. Required fields are marked *