ਪਾਣੀ ਦੀ ਪਾਈਪ ਲਾਈਨ ਟੁੱਟਣ ਕਾਰਨ ਕਈ ਏਕੜ ਜ਼ਮੀਨ ਵਿੱਚ ਭਰਿਆ ਪਾਣੀ

ਖਰੜ, 30 ਜੂਨ (ਸ.ਬ.) ਪਿੰਡ ਰੁੜ੍ਹਕੀ ਨੇੜੇ ਵਾਟਰ ਸਪਲਾਈ ਸਕੀਮ ਫੇਜ਼-4 ਚੰਡੀਗੜ੍ਹ (ਕਜੌਲੀ) ਦੀ ਮੇਨ ਪਾਈਪ ਲਾਈਨ ਦੇ ਟੁੱਟ ਜਾਣ ਕਾਰਨ ਮੱਕੀ, ਚਰੀ ਅਤੇ ਝੋਨੇ ਸਮੇਤ ਕਿਸਾਨਾਂ ਦੀ 50 ਏਕੜ ਜ਼ਮੀਨ ਵਿੱਚ ਲਾਈਆਂ ਫਸਲਾਂ ਨੁਕਸਾਨੀਆਂ ਗਈਆਂ|
ਪ੍ਰਾਪਤ ਜਾਣਕਾਰੀ ਅਨੁਸਾਰ ਪਾਈਪ ਲਾਈਨ ਟੁੱਟਣ ਕਾਰਨ 300-400 ਮੀਟਰ ਦੀ ਦੂਰੀ ਤੇ ਬਣੇ ਕੁਝ ਰਿਹਾਇਸ਼ੀ ਮਕਾਨਾਂ ਵਿੱਚ ਵੀ ਪਾਣੀ ਭਰ ਗਿਆ| ਉੱਥੇ ਹੀ ਪੁਲੀਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ|

Leave a Reply

Your email address will not be published. Required fields are marked *