ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ

ਐਸ ਏ ਐਸ ਨਗਰ, 8 ਸਤੰਬਰ (ਸ.ਬ.) ਵਾਟਰ ਸਪਲਾਈ ਸਕੀਮ ਕਜੌਲੀ ਵਾਟਰ ਵਰਕਸ  ਦੇ ਮੋਰਿੰਡਾ ਗ੍ਰਿਡ ਦੀ ਜਰੂਰੀ ਰਿਪੇਅਰ ਦੇ ਕੰਮ ਕਾਰਣ 9 ਅਤੇ 10 ਸਤੰਬਰ ਅਤੇ 12 ਅਤੇ 13 ਸਤੰਬਰ ਨੂੰ ਕਜੌਲੀ ਤੋਂ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਸਿਹਤ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਕਾਰਨ 9 ਅਤੇ 10 ਸਤੰਬਰ ਨੂੰ ਸਵੇਰ ਵੇਲੇ ਮੁਹਾਲੀ ਦੇ ਫੇਜ਼ 1 ਤੋਂ 7, ਸੈਕਟਰ 70-71, ਪਿੰਡ ਮਟੌਰ , ਸ਼ਾਹੀ ਮਾਜਰਾ, ਫੇਜ਼-9,10,11 ਅਤੇ ਇੰਡਸਟ੍ਰੀਅਲ ਏਰੀਆ ਫੇਜ਼-1 ਤੋਂ 5 ਵਿਖੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ ਅਤੇ ਸ਼ਾਮ ਨੂੰ ਪਾਣੀ ਦੀ ਸਪਲਾਈ ਉਪਲਬਧਤਾ ਮੁਤਾਬਿਕ ਹੋਵੇਗੀ|
ਉਹਨਾਂ ਦੱਸਿਆ ਕਿ 12 ਸਤੰਬਰ ਨੂੰ ਪਾਣੀ ਦੀ ਸਪਲਾਈ ਪਾਣੀ ਦੀ ਉਪਲਬਧਤਾ ਮੁਤਾਬਿਕ ਹੋਵੇਗੀ ਅਤੇ 13 ਸਤੰਬਰ ਨੂੰ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ ਜਦੋਂਕਿ ਸ਼ਾਮ  ਨੂੰ ਪਾਣੀ ਦੀ ਸਪਲਾਈ ਪਾਣੀ ਦੀ ਉਪਲਬਧਤਾ ਮੁਤਾਬਿਕ ਹੋਵੇਗੀ|

Leave a Reply

Your email address will not be published. Required fields are marked *