ਪਾਣੀ ਦੀ ਸਪਲਾਈ ਭਲਕੇ ਪ੍ਰਭਾਵਿਤ ਹੋਵੇਗੀ

ਐਸ ਏ ਐਸ ਨਗਰ, 24 ਜਨਵਰੀ (ਸ.ਬ) ਕਜੌਲੀ ਵਾਟਰ ਸਕੀਮ ਫੇਜ਼-1 ਅਤੇ2 ਦੀ ਪਾਈਪ ਲਾਇਨ ਦੀ ਰਿਪੇਅਰ ਕਰਨ ਕਾਰਨ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਭਲਕੇ ਪ੍ਰਭਾਵਿਤ ਰਹੇਗੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਿਲ ਕੁਮਾਰ, ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਮੰਡਲ ਨੰ 2, ਐਸ ਏ ਐਸ ਨਗਰ ਨੇ ਦੱਸਿਆ ਕਿ ਮੁਹਾਲੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਫੇਜ਼ 1ਅਤੇ 2, ਕਜੌਲੀ ਦੀ ਪਾਣੀ ਸਪਲਾਈ ਦੀ ਬੰਦੀ ਲਈ ਗਈ ਹੈ ਜਿਸ ਕਾਰਨ ਮੁਹਾਲੀ ਸ਼ਹਿਰ ਦੇ ਫੇਜ਼-1 ਤੋਂ 7 ਅਤੇ ਇੰਡਸਟ੍ਰੀਅਲ ਗਰੋਥ ਫੇਜ਼-1 ਤੋਂ 5 ਤਕ ਪਾਣੀ ਦੀ ਸਪਲਾਈ 25 ਜਨਵਰੀ ਨੂੰ ਸਵੇਰੇ ਘੱਟ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਸਮੇਂ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ|

Leave a Reply

Your email address will not be published. Required fields are marked *