ਪਾਣੀ ਦੀ ਸਪਲਾਈ ਭਲਕੇ ਪ੍ਰਭਾਵਿਤ ਰਹੇਗੀ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਮੁਹਾਲੀ ਦੇ ਕੁਝ ਇਲਾਕਿਆਂ ਵਿੱਚ 28 ਅਪ੍ਰੈਲ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਿਲ ਕੁਮਾਰ ਕਾਰਜਕਾਰੀ ਇੰਜਨੀਅਰ ਜ/ਸ ਅਤੇ ਸੈਨੀਟੇਸਨ ਮੰਡਲ ਨੰਬਰ 2 ਐਸ ਏ ਐਸ ਨਗਰ ਨੇ ਦੱਸਿਆ ਕਿ ਵਾਟਰ ਸਪਲਾਈ ਸਕੀਮ ਕਜੌਲੀ ਫੇਜ 1,2,3,4 ਦੇ ਬਿਜਲੀ ਦੇ ਮੇਨ ਗਰਿਡ ਦੀ ਜਰੂਰੀ ਰਿਪੇਅਰ ਕਰਨ ਲਈ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟਿਡ ਵਲੋਂ 28 ਅਪ੍ਰੈਲ ਨੂੰ ਸਵੇਰੇ 9 .00 ਵਜੇ ਤੋਂ ਸ਼ਾਮ 5.00 ਵਜੇ ਤਕ ਬੰਦ ਕੀਤੀ ਜਾਣੀ ਹੈ ਜਿਸ ਕਾਰਨ ਮੁਹਾਲੀ ਦੇ ਫੇਜ 1 ਤੋਂ 7,9,10,11 ਅਤੇ ਸੈਕਟਰ 70,71, ਪਿੰਡ ਮਟੌਰ, ਸ਼ਾਹੀ ਮਾਜਰਾ ਅਤੇ ਉਦਯੋਗਿਕ ਖੇਤਰ ਫੇਜ਼ 1 ਤੋਂ ਫੇਜ਼ 5 ਵਿਖੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ|
ਉਹਨਾਂ ਦੱਸਿਆ ਕਿ ਉਪਰੋਕਤ ਇਲਾਕਿਆਂ ਵਿੱਚ 28 ਅਪ੍ਰੈਲ ਨੂੰ ਸਵੇਰ ਵੇਲੇ ਪਾਣੀ ਦੀ ਸਪਲਾਈ ਨਾਰਮਲ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਸਮੇਂ ਪਾਣੀ ਦੀ ਸਪਲਾਈ ਘੱਟ ਪ੍ਰੈਸਰ ਨਾਲ ਹੋਵੇਗੀ|
ਉਹਨਾਂ ਦੱਸਿਆ ਕਿ 29 ਅਪ੍ਰੈਲ ਨੂੰ ਸਵੇਰ ਵੇਲੇ ਪਾਣੀ ਦੀ ਸਪਲਾਈ ਪਾਣੀ ਦੀ ਉਪਲਬਤਾ ਅਨੁਸਾਰ ਹੋਵੇਗੀ|

Leave a Reply

Your email address will not be published. Required fields are marked *