ਪਾਣੀ ਦੇ ਖੁਲੇ ਮੇਨ ਹੋਲ ਹੋਣ ਕਾਰਨ ਲੋਕ ਹੋ ਰਹੇ ਹਨ ਪ੍ਰੇਸ਼ਾਨ

ਐਸ. ਏ. ਐਸ ਨਗਰ, 12 ਅਪ੍ਰੈਲ (ਸ.ਬ.) ਸਥਾਨਕ ਫੇਜ਼-7 ਦੇ ਅੰਬਾਂ ਵਾਲਾ ਚੌਂਕ ਵਿੱਚ ਐਚ ਐਮ ਕੁਆਟਰਾਂ ਦੇ ਨੇੜੇ ਸਲਿਪ ਰੋਡ ਉਪਰ ਪਾਣੀ ਦਾ ਇਕ ਮੇਨ ਹੋਲ ਨੰਗਾ ਪਿਆ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਵਾਸੀ ਕਰਮ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਮੇਨ ਹੋਲ ਵਿੱਚ ਕਾਫੀ ਸਮੇਂ ਤੋਂ ਪਾਣੀ ਖੜ੍ਹਾ ਹੈ, ਜਿਸਦੀ ਨਿਕਾਸੀ ਨਹੀਂ ਹੋ ਰਹੀ| ਇਸ ਖੜੇ ਪਾਣੀ ਵਿੱਚ ਮੱਛਰ ਪੱਲ ਰਿਹਾ ਹੈ| ਜਿਸ ਕਾਰਨ ਇਲਾਕੇ ਵਿੱਚ ਕਈ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ|
ਉਹਨਾਂ ਮੰਗ ਕੀਤੀ ਕਿ ਇਸ ਮੇਨ ਹੋਲ ਵਿੱਚ ਖੜੇ ਪਾਣੀ ਦੀ ਨਿਕਾਸੀ ਬਣਾਈ ਜਾਵੇ ਅਤੇ ਇਸ ਮੇਨ ਹੋਲ ਨੂੰ ਢੱਕਿਆ ਜਾਵੇ|

Leave a Reply

Your email address will not be published. Required fields are marked *