ਪਾਣੀ ਦੇ ਵਧੇ ਰੇਟਾਂ ਖਿਲਾਫ ਗਮਾਡਾ ਦਫਤਰ ਅੱਗੇ ਧਰਨਾ 22 ਅਕਤੂਬਰ ਨੂੰ

ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਰੈਂਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 68 ਵਲੋਂ 22 ਅਕਤੂਬਰ ਨੂੰ ਗਮਾਡਾ ਅਧੀਨ ਆਉਂਦੇ ਸੈਕਟਰਾਂ ਵਿੱਚ ਪਾਣੀ ਦੇ ਵਧਾਏ ਗਏ ਬਿਲਾਂ ਵਿਰੁੱਧ ਗਮਾਡਾ ਦੇ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ| ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਬੌਬੀ ਕੰਬੋਜ (ਕੌਂਸਲਰ, ਨਗਰ ਨਿਗਮ) ਨੇ ਦੱਸਿਆ ਕਿ ਇਸ ਸੰਬੰਧੀ ਫੈਸਲਾ ਐਸੋਸੀਏਸ਼ਨ ਦੀ ਮੀਟਿੰਗ ਵਿੰਚ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਜਿਹੜੇ ਸੈਕਟਰ ਨਗਰ ਨਿਗਮ ਦੇ ਅਧੀਨ ਆਉਂਦੇ ਹਨ, ਉਥੇ ਪਾਣੀ ਦੀਆਂ ਦਰਾਂ ਕਾਫੀ ਘਟ ਹਨ, ਜਦੋਂਕਿ ਗਮਾਡਾ ਦੇ ਅਧੀਨ ਆਂਉਂਦੇ ਸੈਕਟਰਾਂ ਵਿੱਚ ਪਾਣੀ ਦੀਆਂ ਦਰਾਂ ਬਹੁਤ ਜਿਆਦਾ ਹਨ| ਉਹਨਾਂ ਕਿਹਾ ਕਿ ਨਗਰ ਨਿਗਮ ਅਧੀਨ ਆਉਂਦੇ ਖੇਤਰਾਂ ਵਿੱਚ 5 ਮਰਲਾ ਤਕ ਦੇ ਮਕਾਨਾਂ ਦੇ ਪਾਣੀ ਦੇ ਬਿਲ ਮਾਫ ਹਨ| ਉਹਨਾਂ ਕਿਹਾ ਕਿ ਸੈਕਟਰ 66 ਤੋਂ 69 ਤਕ ਵੀ ਨਗਰ ਿਨਗਮ ਦੇ ਅਧੀਨ ਆ ਗਏ ਹਨ ਪਰ ਇਹਨਾਂ ਸੈਕਟਰਾਂ ਵਿੱਚ ਪਾਣੀ ਦੀ ਸਪਲਾਈ ਗਮਾਡਾ ਵਲੋਂ ਹੀ ਕੀਤੀ ਜਾ ਰਹੀ ਹੈ ਅਤੇ ਗਮਾਡਾ ਵਲੋਂ ਆਪਣੇ ਅਧੀਨ ਆਉਂਦੇ ਸੈਕਟਰਾਂ ਵਿੱਚ ਪਾਣੀ ਦੀਆਂ ਦਰਾਂ ਬਹੁਤ ਵਧਾ ਦਿਤੀਆਂ ਹਨ|
ਉਹਨਾਂ ਮੰਗ ਕੀਤੀ ਕਿ ਉਪਰੋਕਤ ਸੈਕਟਰਾਂ ਵਿੱਚ ਪਾਣੀ ਦੀ ਸਪਲਾਈ ਗਮਾਡਾ ਤੋਂ ਲੈ ਕੇ ਨਗਰ ਿਨਗਮ ਮੁਹਾਲੀ ਵਲੋਂ ਕੀਤੀ ਜਾਵੇ| ਉਹਨਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਉਹਨਾਂ ਦੀ ਇਹ ਮੰਗ ਨਾ ਮੰਨੀ ਗਈ ਤਾਂ ਸੰਸਥਾ ਵਲੋਂ 22 ਅਕਤੂਬਰ ਨੂੰ ਗਮਾਡਾ ਦੇ ਦਫਤਰ ਅੱਗੇ ਧਰਨਾ ਦਿਤਾ ਜਾਵੇਗਾ| ਇਸ ਮੌਕੇ ਸੰਸਥਾ ਦੇ ਆਗੂ ਸ੍ਰੀ ਹਜਾਰਾ ਸਿੰਘ, ਸ੍ਰੀ ਲਾਭ ਸਿੰਘ ਲੌਂਗੀਆ, ਸ੍ਰੀ ਜਗਦੀਸ ਕੁਮਾਰ ਗਰੋਵਰ, ਬੂਟਾ ਸਿੰਘ, ਕਰਮ ਸਿੰਘ, ਧਰਮਿੰਦਰ ਸਿੰਘ, ਦਵਿੰਦਰ ਕੌਰ, ਜਗਜੀਤ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ, ਬਲਦੇਵ ਸਿੰਘ, ਰਾਜ ਕੁਮਾਰੀ, ਅਮਨ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *