ਪਾਣੀ ਨਿਕਾਸੀ ਦਾ ਮਸਲਾ ਉਲਝਿਆ

ਗੰਦਗੀ ਅਤੇ ਪਾਣੀ ਨਿਕਾਸੀ ਦੇ ਮਾਮਲੇ ਤੇ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਦੀ ਡਾਂਟ ਬੇਵਜਾਹ ਨਹੀਂ ਹੈ| ਹਰ ਸਾਲ ਜਿੱਥੇ ਦੇਸ਼ ਦੀ ਰਾਜਧਾਨੀ ਦਿੱਲੀ ਕੂੜੇ ਨਾਲ ਬਜਬਜਾ ਰਹੀ ਹੁੰਦੀ ਹੈ ਉਥੇ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵੀ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਰੁੱਕ ਜਿਹੀ ਜਾਂਦੀ ਹੈ| ਨਾ ਤਾਂ ਕਦੇ ਇੱਥੇ ਦੀਆਂ ਸਰਕਾਰਾਂ ਵੱਲੋਂ ਇਸ ਸਮੱਸਿਆ ਦਾ ਕੋਈ ਠੋਸ ਹੱਲ ਦੱਸਿਆ ਜਾਂਦਾ ਹੈ ਨਾ ਪਾਰਟੀਆਂ ਦੇ ਕੋਲ ਕੂੜਾ ਨਿਸਤਾਰਣ ਜਾਂ ਡ੍ਰੇਨੇਜ ਪ੍ਰਣਾਲੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਗੰਭੀਰਤਾ ਝਲਕਦੀ ਹੈ| ਇਸ ‘ਸਾਲਾਨਾ ਸਮੱਸਿਆ’ ਦਾ ਕੋਈ ਠੋਸ ਹੱਲ ਸੁਝਾਉਣ ਦੀ ਬਜਾਏ ਸਾਰੀਆਂ ਰਾਜਨੀਤਿਕ ਪਾਰਟੀਆਂ ਬਲੇਮ ਗੇਮ ਕਰਨ ਵਿੱਚ ਜੁੱਟ ਜਾਂਦੀਆਂ ਹਨ| ਸੁਪਰੀਮ ਕੋਰਟ ਦੀ ਤਲਖੀ ਦੇ ਪਿੱਛੇ ਇਹੀ ਇੱਕਮਾਤਰ ਵਜ੍ਹਾ ਹੈ| ਅਦਾਲਤ ਇਸ ਗੱਲ ਨੂੰ ਲੈ ਕੇ ਜ਼ਿਆਦਾ ਹਮਲਾਵਰ ਦਿਖੀ ਕਿ ਪੂਰਾ ਸ਼ਹਿਰ ਕੂੜੇ ਦੇ ਢੇਰ ਉਤੇ ਬੈਠਾ ਹੈ ਪਰੰਤੂ ਨਾ ਤਾਂ ਦਿੱਲੀ ਸਰਕਾਰ ਇਸ ਗੰਭੀਰ ਮਾਮਲੇ ਉਤੇ ਫਿਕਰਮੰਦ ਹੈ ਅਤੇ ਨਾ ਕੇਂਦਰ ਸਰਕਾਰ| ਸਾਰੇ ਪੱਖ ਹੱਥ ਤੇ ਹੱਥ ਧਰ ਕੇ ਬੈਠੇ ਹਨ ਅਤੇ ਮਜਾ ਲੈ ਰਹੇ ਹਨ| 2016 ਵਿੱਚ ਵੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਉਤੇ ਗੰਦਗੀ ਨੂੰ ਲੈ ਕੇ ਆੜੇ ਹੱਥੀਂ ਲਿਆ ਸੀ| ਉਸ ਸਮੇਂ ਸਿਖਰ ਅਦਾਲਤ ਦੀ ਟਿੱਪਣੀ ਸੀ, ‘ਦੂਸਰਿਆਂ ਨੂੰ ਸਮੱਸਿਆ ਲਈ ਜ਼ਿੰਮੇਦਾਰ ਠਹਿਰਾਉਣਾ ਦਬੰਗਈ ਹੈ| ਸਾਫ ਹੈ ਅਦਾਲਤ ਜਾਣਦੀ ਹੈ ਕਿ ਜ਼ਿੰਮੇਵਾਰੀ ਕਿਸ ਦੀ ਹੈ? ਸ਼ਹਿਰ ਨੂੰ ਸਾਫ਼ – ਸਵੱਛ ਰੱਖਣ ਵਾਸਤੇ ਕਰੋੜਾਂ ਰੁਪਏ ਵੰਡੇ ਜਾਂਦੇ ਹਨ| ਪਰੰਤੂ ਇਹ ਰਕਮ ਕਿੱਥੇ ਖਰਚ ਹੁੰਦੀ ਹੈ, ਕਿਸੇ ਨੂੰ ਨਹੀਂ ਪਤਾ| ਮੁਬੰਈ ਵਿੱਚ ਮੀਂਹ ਤੋਂ ਬਾਅਦ ਸ਼ਹਿਰ ਲੰਗੜਾ ਹੋ ਜਾਂਦਾ ਹੈ| ਪਰੰਤੂ ਦੇਸ਼ ਦੀ ਸਭ ਤੋਂ ਅਮੀਰ ਨਗਰਪਾਲਿਕਾ (ਬ੍ਰਹਨ ਮੁਬੰਈ ਨਗਰਪਾਲਿਕਾ) ਇਸ ਪ੍ਰੇਸ਼ਾਨੀ ਦਾ ਸਥਾਈ ਹੱਲ ਹੁਣ ਤੱਕ ਨਹੀਂ ਲੱਭ ਸਕੀ ਹੈ| ਤਾਂ ਫਿਰ ਸਰਕਾਰ ਦੇ ਹੋਣ ਦਾ ਕੀ ਮਤਲਬ? ਜੇਕਰ ਕਰੋੜਾਂ ਖਰਚ ਕਰਨ ਦੇ ਬਾਵਜੂਦ ਜਨਤਾ ਗੰਦਗੀ ਵਿੱਚ ਰਹਿਣ ਨੂੰ ਮਜਬੂਰ ਹੈ ਅਤੇ ਸਰਕਾਰਾਂ ਆਪਣੀਆਂ ਜਿੰਮੇਵਾਰੀਆਂ, ਕਰਤੱਵ, ਫਰਜ ਅਤੇ ਜਵਾਬਦੇਹੀ ਤੋਂ ਬਚਦੀਆਂ ਫਿਰਨ, ਤਾਂ ਅਦਾਲਤ ਨੂੰ ਦਖਲਅੰਦਾਜੀ ਕਰਨੀ ਹੀ ਪਵੇਗੀ| ਅਤੇ ਇਹੀ ਇਸ ਵਾਰ ਹੋਇਆ ਹੈ| ਕੇਂਦਰ ਅਤੇ ਰਾਜ ਸਰਕਾਰਾਂ ਤੇ ਕੂੜਾ ਪ੍ਰਬੰਧਨ ਵਿੱਚ ਲਾਪਰਵਾਹੀ ਤੋਂ ਦੁਖੀ ਹੋ ਕੇ ਅਦਾਲਤ ਨੇ ਇੱਥੇ ਤੱਕ ਕਿਹਾ ਕਿ, ਜਦੋਂ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਜਾਂਦੀ ਹੈ ਅਤੇ ਕੋਰਟ ਦਖਲ ਦਿੰਦਾ ਹੈ ਤਾਂ ਉਸ ਉਤੇ ਕਾਨੂੰਨੀ ਸਰਗਰਮੀ ਦੇ ਇਲਜ਼ਾਮ ਲੱਗਦੇ ਹਨ| ਉਸਨੂੰ ਸ਼ਕਤੀ ਬੰਟਵਾਰੇ ਦਾ ਪਾਠ ਪੜਾਇਆ ਜਾਂਦਾ ਹੈ| ਅਜਿਹਾ ਅਖੀਰ ਕਦੋਂ ਤੱਕ ਚੱਲੇਗਾ? ਜੇਕਰ ਦਿੱਲੀ – ਮੁਬੰਈ ਵਰਗੇ ਸ਼ਹਿਰਾਂ ਦੀ ਹਾਲਤ ਮੀਂਹ ਅਤੇ ਕੂੜੇ ਦੀ ਵਜ੍ਹਾ ਨਾਲ ਚਰਮਰਾਉਣ ਲੱਗੇਗੀ ਤਾਂ ਇਹ ਅੰਦਾਜਾ ਲਗਾਉਣਾ ਜ਼ਿਆਦਾ ਔਖਾ ਨਹੀਂ ਕਿ ਬਾਕੀ ਸ਼ਹਿਰਾਂ ਦੇ ਨਜ਼ਾਰੇ ਕੀ ਹੋਣਗੇ? ਲਿਹਾਜਾ ਦਿੱਲੀ ਸਰਕਾਰ, ਕੇਂਦਰ ਅਤੇ ਬਾਕੀ ਰਾਜ ਸਰਕਾਰਾਂ ਆਪਣੀ ਜਵਾਬਦੇਹੀ ਤੈਅ ਕਰਨ ਅਤੇ ਜਨਤਾ ਨੂੰ ਬਿਹਤਰ ਮਾਹੌਲ ਉਪਲੱਬਧ ਕਰਾਵਾਉਣ|
ਵਿਸ਼ਾਲ

Leave a Reply

Your email address will not be published. Required fields are marked *