ਪਾਣੀ ਵਾਲੀ ਟੈਂਕੀ ਮੁੜ ਬਣਾਉਣ ਲਈ ਜਲ ਸਪਲਾਈ ਵਿਭਾਗ ਨੂੰ ਪੱਤਰ ਲਿਖਿਆ

ਜੀਰਕਪੁਰ, 9 ਮਈ (ਪਵਨ ਰਾਵਤ) ਪਿੰਡ ਭਬਾਤ ਵਿੱਚ ਬਣੀ ਪਾਣੀ ਦੀ ਖਸਤਾ ਹਾਲਤ ਨੂੰ ਦੇਖਦਿਆਂ ਨਗਰ ਕੌਂਸਲ ਜੀਰਕਪੁਰ ਦੇ ਕਾਰਜ ਸਾਧਕ ਅਫਸਰ ਮਨਧੀਰ ਸਿੰਘ ਗਿੱਲ ਨੇ ਜਲ ਸਪਲਾਈ ਮਹਿਕਮੇ ਨੂੰ ਪੱਤਰ ਲਿਖਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਗਿੱਲ ਨੇ ਦੱਸਿਆ ਕਿ ਇਸ ਪੱਤਰ ਵਿੱਚ ਜਲ ਸਪਲਾਈ ਮਹਿਕਮੇ ਨੂੰ ਇਸ ਟੈਂਕੀ ਦੀ ਜਾਂਚ ਕਰਨ ਅਤੇ ਇਸ ਟੈਂਕੀ ਦੀ ਮਿਆਦ ਪੂਰੀ ਹੋਣ ਤੇ ਇਸ ਦੀ ਥਾਂ ਨਵੀਂ ਟੈਂਕੀ ਬਣਾਉਣ ਲਈ ਕਿਹਾ ਗਿਆ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ|

Leave a Reply

Your email address will not be published. Required fields are marked *