ਪਾਣੀ ਸੰਭਾਲ ਅਤੇ ਪ੍ਰਬੰਧਨ ਸਬੰਧੀ ਕੌਮੀ ਐਵਾਰਡਾਂ ਦਾ ਐਲਾਨ

ਚੰਡੀਗੜ੍ਹ, 21 ਸਤੰਬਰ (ਸ.ਬ.) ਭਾਰਤ ਸਰਕਾਰ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਮੰਤਰਾਲੇ ਵੱਲੋਂ ‘ਕੌਮੀ ਜਲ ਐਵਾਰਡ-2018’ ਦੇਣ ਦਾ ਐਲਾਨ ਕੀਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ 13 ਵੰਨਗੀਆਂ ਵਿਚ ਵੱਖ-ਵੱਖ ਤਰ੍ਹਾਂ ਦੇ 18 ਐਵਾਰਡ ਦਿੱਤੇ ਜਾ ਰਹੇ ਹਨ|
ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨਿੱਜੀ-ਸਰਕਾਰੀ ਸੰਸਥਾਵਾਂ ਜਾਂ ਵਿਅਕਤੀਆਂ ਨੇ ਪਾਣੀ ਸੰਭਾਲ ਅਤੇ ਪ੍ਰਬੰਧਨ ਵਿਚ ਵਧੀਆ ਕੰਮ ਕੀਤਾ ਹੈ ਉਹ ਇਨ੍ਹਾਂ ਐਵਾਰਡਾਂ ਦੀਆਂ ਵੱਖ-ਵੱਖ ਵੰਨਗੀਆਂ ਲਈ ਦਰਖਾਸਤਾਂ ਜਮ੍ਹਾਂ ਕਰਵਾ ਸਕਦੇ ਹਨ| ਦਰਖਾਸਤ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਨਵੰਬਰ, 2018 ਹੈ|
ਉਨ੍ਹਾਂ ਦੱਸਿਆ ਕਿ ‘ਕੌਮੀ ਜਲ ਐਵਾਰਡ-2018’ ਤਹਿਤ ਬੇਹਤਰੀਨ ਸੂਬਾ, ਬੇਹਤਰੀਨ ਜ਼ਿਲ੍ਹਾ, ਬੇਹਤਰੀਨ ਨਗਰ ਕਾਰਪੋਰੇਸ਼ਨ/ ਕੌਂਸਲ, ਬੇਹਤਰੀਨ ਪੰਚਾਇਤ, ਬੇਹਤਰੀਨ ਸਕੂਲ, ਬੇਹਤਰੀਨ ਟੀਵੀ ਸ਼ੋਅ, ਅਖਬਾਰ ਆਦਿ ਲਈ ਸਨਮਾਨ ਦਿੱਤੇ ਜਾਣੇ ਹਨ| ਇਨ੍ਹਾਂ ਐਵਾਰਡਾਂ ਲਈ ਦਰਖਾਸਤਾਂ ਜਮ੍ਹਾਂ ਕਰਵਾਉਣ ਲਈ ਸੈਂਟਰਲ ਗ੍ਰਾਊਂਡ ਵਾਟਰ ਬੋਰਡ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ|
ਉਨ੍ਹਾਂ ਕਿਹਾ ਕਿ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਇਨ੍ਹਾਂ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਪਾਣੀ ਵਰਗੀ ਅਨਮੋਲ ਕੁਦਰਤੀ ਨਿਆਮਤ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ|

Leave a Reply

Your email address will not be published. Required fields are marked *