ਪਾਦਰੀਆਂ ਵਲੋਂ ਬਾਲ ਜਿਨਸੀ ਸ਼ੋਸ਼ਣ ਦਾ ਮਾਮਲਾ : ਕੈਥੋਲਿਕ ਚਰਚ ਨੇ ਪੀਤੜਾਂ ਨੂੰ ਦਿੱਤਾ 21.20 ਕਰੋੜ ਡਾਲਰ ਦਾ ਮੁਆਵਜ਼ਾ

ਸਿਡਨੀ, 16 ਫਰਵਰੀ (ਸ.ਬ.) ਆਸਟ੍ਰੇਲੀਆ ਦੀ ਕੈਥੋਲਿਕ ਚਰਚ ਨੇ ਪਿਛਲੇ 35 ਸਾਲਾਂ ਦੌਰਾਨ ਹੋਏ ਹਜ਼ਾਰਾਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਨੂੰ ਮੁਆਵਜ਼ੇ, ਇਲਾਜ ਅਤੇ ਹੋਰ ਖਰਚਿਆਂ ਦੇ ਤੌਰ ਤੇ 21 ਕਰੋੜ, 20 ਲੱਖ, 90 ਹਜ਼ਾਰ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਹੈ| ਸੰਸਥਾਗਤ ਅੱਤਿਆਚਾਰ ਨੂੰ ਲੈ ਕੇ ਹੋਈ ਜਾਂਚ ਦੀ ਅੱਜ ਜਾਰੀ ਹੋਈ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ| ਸਰਕਾਰ ਵਲੋਂ ਸਥਾਪਿਤ ਰਾਇਲ ਕਮਿਸ਼ਨ ਦੇ ਬੈਰਿਸਟਰ ਗੇਲ ਫਰੇਨਸ ਨੇ ਕਿਹਾ ਕਿ ਅੱਤਿਆਚਾਰ ਅਤੇ ਚਰਚ ਵਿਰੁੱਧ ਕੀਤੇ ਗਏ ਦਾਅਵਿਆਂ ਵਿਚਕਾਰ ਔਸਤਨ ਦੇਰੀ 33 ਸਾਲਾਂ ਦੀ ਹੈ| ਸ਼੍ਰੀ ਫਰੇਨਲ ਨੇ ਕਿਹਾ ਕਿ ਰਾਇਲ ਕਮਿਸ਼ਨ ਦਾ ਅਨੁਭਵ ਹੈ ਕਿ ਕਈ ਪੀੜਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਿਆ, ਜਿਸ ਕਾਰਨ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸੰਸਥਾਵਾਂ, ਜਿੱਥੇ ਘਟਨਾਵਾਂ ਵਾਪਰੀਆਂ ਹਨ, ਕੋਲ ਅੱਤਿਆਚਾਰ ਦੀ ਸ਼ਿਕਾਇਤ ਨਹੀਂ ਕੀਤੀ| ਰਾਇਲ ਕਮਿਸ਼ਨ ਆਸਟ੍ਰੇਲੀਆ ਦੇ ਸਭ ਤੋਂ ਸ਼ਕਤੀਸ਼ਾਲੀ ਜਾਂਚ ਕਮਿਸ਼ਨਾਂ ਵਿੱਚੋਂ ਇੱਕ ਹੈ| ਇਸ ਕਮਿਸ਼ਨ ਦਾ ਗਠਨ ਸਾਲ 2013 ਵਿੱਚ ਕੀਤਾ ਗਿਆ ਸੀ, ਜਿਹੜਾ ਧਾਰਮਿਕ, ਸਰਕਾਰੀ ਅਤੇ ਖੇਡ ਸੰਗਠਨਾਂ ਸਮੇਤ ਵੱਖ-ਵੱਖ ਸੰਸਥਾਵਾਂ ਵਿੱਚ ਬਾਲ ਜਿਨਸੀ ਸ਼ੋਸ਼ਣ ਦੀ ਜਾਂਚ ਕਰ ਰਿਹਾ ਹੈ|
ਰਿਪੋਰਟ ਮੁਤਾਬਕ ਸਾਲ 1980 ਤੋਂ 2105 ਵਿਚਕਾਰ ਹੋਏ 4445 ਬਾਲ ਜਿਨਸੀ ਸ਼ੋਸ਼ਣ ਦੇ ਦਾਅਵਿਆਂ ਵਿੱਚੋਂ 3066 ਮਾਮਲਿਆਂ ਵਿੱਚ ਮੁਆਵਜ਼ੇ ਅਤੇ ਹੋਰ ਭੁਗਤਾਨ ਕੀਤੇ ਗਏ| ਮਰਦਾਂ ਨੇ 40 ਫੀਸਦੀ ਤੋਂ         ਵਧੇਰੇ ਦਾਅਵੇ ਪ੍ਰਾਪਤ ਕੀਤੇ|

Leave a Reply

Your email address will not be published. Required fields are marked *