ਪਾਪੂਆ ਨਿਊ ਗਿਨੀ ਵਿੱਚ ਆਇਆ 6.9 ਦੀ ਤੀਬਰਤਾ ਦਾ ਭੂਚਾਲ

ਸਿਡਨੀ , 30 ਮਾਰਚ (ਸ.ਬ.) ਪਾਪੂਆ ਨਿਊ ਗਿਨੀ ਦੇ ਨਿਊ ਬ੍ਰਿਟੇਨ ਦੇ ਦੱਖਣੀ ਤੱਟ ਤੇ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਭੂਚਾਲ ਦੇ ਝਟਕੇ ਰਬਾਊਲ ਦੇ ਦੱਖਣੀ-ਪੱਛਮੀ ਇਲਾਕੇ ਤੋਂ ਲੱਗਭਗ 1162 ਕਿਲੋਮੀਟਰ ਦੂਰ ਮਹਿਸੂਸ ਕੀਤੇ ਗਏ| ਜਾਣਕਾਰੀ ਮੁਤਾਬਕ ਇਸ ਇਲਾਕੇ ਵਿਚ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 6.9 ਮਾਪੀ ਗਈ| ਹਾਲਾਂਕਿ ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ| ਇਸ ਮਗਰੋਂ ਆਲੇ-ਦੁਆਲੇ ਦੇ ਤਟੀ ਖੇਤਰਾਂ ਵਿਚ ਸੁਨਾਮੀ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ| ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਸਮੁੰਦਰ ਤਟ ਤੇ 300 ਕਿਲੋਮੀਟਰ ਅੰਦਰ ਸੀ| ਆਸਟ੍ਰੇਲੀਆਈ ਅਧਿਕਾਰੀਆਂ ਦਾ ਭੂਚਾਲ ਦੇ ਬਾਰੇ ਕਹਿਣਾ ਹੈ ਕਿ ਭੂਚਾਲ ਨਾਲ ਆਸਟ੍ਰੇਲੀਆਈ ਤਟੀ ਖੇਤਰ ਨੂੰ ਕੋਈ ਖਤਰਾ ਨਹੀਂ ਹੈ| ਇਸ ਦੌਰਾਨ ਅੱਜ ਸੋਲੋਮਨ ਦੀਪ ਸਮੂਹ ਵਿੱਚ 5.8 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ|

Leave a Reply

Your email address will not be published. Required fields are marked *