ਪਾਪੂਆ ਨਿਊ ਗਿਨੀ ਵਿੱਚ ਫਿਰ ਲੱਗੇ ਭੂਚਾਲ ਦੇ ਝਟਕੇ

ਸਿਡਨੀ, 9 ਮਾਰਚ (ਸ.ਬ.) ਪਾਪੂਆ ਨਿਊ ਗਿਨੀ ਦੇ ਤਟ ਤੇ ਅੱਜ ਤੜਕੇ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 6.8 ਮਾਪੀ ਗਈ| ਅਧਿਕਾਰੀਆਂ ਨੇ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਅਤੇ ਸੁਨਾਮੀ ਦੀ ਚਿਤਾਵਨੀ ਦੀ ਸੂਚਨਾ ਨਹੀਂ ਦਿੱਤੀ| ਅਮਰੀਕੀ ਵਿਗਿਆਨੀਆਂ ਨੇ ਦੱਸਿਆ ਕਿ ਭੂਚਾਲ ਤਾਰੋਨ ਦੇ ਨਿਊ ਆਇਰਲੈਂਡ ਤਟ ਤੋਂ 20 ਕਿਲੋਮੀਟਰ ਦੀ ਦੂਰੀ ਤੇ ਸਥਾਨਕ ਸਮੇਂ ਮੁਤਾਬਕ ਸਵੇਰੇ 3.39 ਤੇ ਆਇਆ| ਭੂਚਾਲ ਦਾ ਕੇਂਦਰ ਜ਼ਮੀਨ ਵਿੱਚ 15 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ|
ਪੋਰਟ ਮੋਸਰਬੀ ਦੇ ਰਾਸ਼ਟਰੀ ਸੁਰੱਖਿਆ ਪ੍ਰਬੰਧਾਂ ਦੇ ਦਫਤਰ ਵੱਲੋਂ ਦੱਸਿਆ ਗਿਆ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਖੇਤਰੀ ਐਮਰਜੈਂਸੀ ਕਰੂ ਬਾਅਦ ਵਿੱਚ ਇਸ ਦੀ ਸਥਿਤੀ ਦਾ ਮੁਲਾਂਕਣ ਕਰੇਗਾ| ਉਨ੍ਹਾਂ ਨੇ ਕਿਹਾ ਕਿ ਉਹ ਖੇਤਰੀ ਦਫਤਰਾਂ ਨਾਲ ਸੰਪਰਕ ਵਿੱਚ ਹਨ ਅਤੇ ਉਹ ਸਥਿਤੀ ਦਾ ਪਤਾ ਲਗਾ ਰਹੇ ਹਨ|
ਇਸ ਭੂਚਾਲ ਦਾ ਕੇਂਦਰ 26 ਫਰਵਰੀ ਨੂੰ ਪਹਾੜੀ ਇਲਾਕੇ ਵਿੱਚ ਆਏ ਭੂਚਾਲ ਵਾਲੇ ਖੇਤਰ ਤੋਂ ਤਕਰੀਬਨ 800 ਕਿਲੋਮੀਟਰ ਪੂਰਬ ਵਿੱਚ ਸੀ| 26 ਫਰਵਰੀ ਨੂੰ 7.5 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ ਘੱਟੋ-ਘੱਟ 100 ਤੋਂ ਵਧੇਰੇ ਲੋਕ ਮਾਰੇ ਗਏ ਸਨ| ਅਜੇ ਵੀ ਬਹੁਤ ਸਾਰੇ ਲੋਕ ਜ਼ਖਮੀ ਹਨ ਅਤੇ ਕਈ ਲਾਪਤਾ ਹਨ|

Leave a Reply

Your email address will not be published. Required fields are marked *