ਪਾਪੂਆ ਨਿਊ ਗਿਨੀ ਵਿੱਚ ਭੂਚਾਲ ਕਾਰਨ, 18 ਵਿਅਕਤੀਆਂ ਦੀ ਮੌਤ

ਸਿਡਨੀ, 7 ਮਾਰਚ (ਸ.ਬ.) ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਦੇਸ਼ ਪਾਪੂਆ ਨਿਊ ਗਿਨੀ ਦੇ ਦੱਖਣੀ ਪਹਾੜੀ ਇਲਾਕੇ ਵਿੱਚ ਅੱਜ ਫਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਵਿੱਚ ਘੱਟੋ-ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ| ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 6.7 ਮਾਪੀ ਗਈ ਹੈ| ਹੇਲਾ ਸੂਬੇ ਦੇ ਪ੍ਰਸ਼ਾਸਕ ਵਿਲੀਅਮ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ ਅੱਧੀ ਰਾਤ ਨੂੰ ਮਹਿਸੂਸ ਕੀਤੇ ਗਏ| ਉਨ੍ਹਾਂ ਨੇ ਕਿਹਾ ਕਿ ਮੈਨੂੰ ਸੂਚਨਾ ਮਿਲੀ ਹੈ ਕਿ ਕੱਲ ਆਏ ਭੂਚਾਲ ਵਿੱਚ 18 ਵਿਅਕਤੀਆਂ ਦੀ ਮੌਤ ਹੋ ਗਈ| ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਾਈਡਰਜ਼ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਏ ਹਨ| ਅਜੇ ਤਕ ਜ਼ਖਮੀਆਂ ਦੀ ਕੁੱਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਇਹ ਵੱਡਾ ਪਿੰਡ ਸੀ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ|
ਜ਼ਿਕਰਯੋਗ ਹੈ ਕਿ 9 ਦਿਨ ਪਹਿਲਾਂ ਇਸੇ ਇਲਾਕੇ ਵਿੱਚ ਆਏ ਭੂਚਾਲ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਸੀ|
ਭੂਚਾਲ ਦੇ ਕਾਰਣ ਕਈ ਪਿੰਡ ਤਬਾਹ ਅਤੇ ਬਰਬਾਦ ਹੋ ਗਏ| ਭੂਚਾਲ ਦੇ ਕਾਰਣ ਜ਼ਮੀਨ ਖਿਸਕਣ ਅਤੇ ਕਈ ਇਮਾਰਤਾਂ ਦੇ ਢਹਿ ਜਾਣ ਦੇ ਕਾਰਨ ਤੇਲ ਅਤੇ ਗੈਸ ਦੀ ਸਪਲਾਈ ਵੀ ਬੰਦ ਹੋ ਗਈ ਸੀ| ਪਿਛਲੀ 26 ਜਨਵਰੀ ਨੂੰ ਆਏ ਇਸ ਤੋਂ ਪਹਿਲਾਂ ਭੂਚਾਲ ਦੇ ਨੁਕਸਾਨ ਦੀ ਜਾਂਚ ਕਰਨ ਲਈ ਅਧਿਕਾਰੀਆਂ ਅਤੇ ਸਹਾਇਤਾ ਕਰਮਚਾਰੀਆਂ ਨੂੰ ਬੀਹੜ ਵਾਲੇ ਹਾਈਲੈਂਡਜ਼ ਖੇਤਰ ਤਕ ਪੁੱਜਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ| ਉਹ ਪੀੜਤ ਸਥਾਨਕ ਲੋਕਾਂ ਨੂੰ ਸਹਾਇਤਾ ਦੇਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ| ਭੂਚਾਲ ਦੇ ਝਟਕਿਆਂ ਕਾਰਣ ਸੜਕਾਂ, ਹਵਾਈ ਪੱਟੀਆਂ ਅਤੇ ਫੋਨ ਆਦਿ ਖਰਾਬ ਹੋ ਗਏ ਹਨ| ਅਧਿਕਾਰੀਆਂ ਵੱਲੋਂ 150,000 ਤੋਂ ਵਧੇਰੇ ਜ਼ਰੂਰਤਮੰਦ ਲੋਕਾਂ ਤਕ ਜ਼ਰੂਰਤ ਦਾ ਸਾਮਾਨ ਭੇਜਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ|

Leave a Reply

Your email address will not be published. Required fields are marked *