ਪਾਬੰਦੀਆਂ ਦੇ ਬਾਵਜੂਦ ਉੱਤਰੀ ਕੋਰੀਆ ਨੇ ਦਾਗੀਆਂ ਕਈ ਮਿਜ਼ਾਈਲਾਂ

ਸਿਓਲ, 8 ਜੂਨ (ਸ.ਬ.) ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੇ ਬਾਵਜੂਦ ਉੱਤਰੀ ਕੋਰੀਆ ਨੇ  ਜ਼ਮੀਨੀ ਪੱਧਰ ਤੋਂ ਜਹਾਜ਼ ਤੱਕ ਮਾਰ ਕਰਨ ਵਾਲੀਆਂ ਕਈ ਮਿਜ਼ਾਈਲਾਂ ਦਾਗੀਆਂ| ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਵੋਨਸਾਨ ਦੇ  ਨੇੜਿਓ ਅੱਜ ਸਵੇਰੇ ਕਈ ਅਗਿਆਤ ਮਿਜ਼ਾਈਲਾਂ ਦਾਗੀਆਂ ਜੋ ਜ਼ਮੀਨੀ ਸਤਹ ਤੋਂ ਜਾਹਜ ਨੂੰ ਨਿਸ਼ਾਨਾ ਬਣਾਉਣ ਵਿੱਚ ਪੂਰੀ ਤਰ੍ਹਾਂ ਸਮਰੱਥ ਹਨ|
ਦੱਖਣੀ ਕੋਰੀਆ ਦੀ ਫੌਜ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਫੌਜ ਅਨੁਸਾਰ ਇਹ ਮਿਜ਼ਾਈਲਾਂ ਹਵਾ ਵਿੱਚ 200 ਕਿਲੋਮੀਟਰ ਤੱਕ ਗਈਆਂ| ਉਨ੍ਹਾਂ ਕਿਹਾ ਕਿ ਸਿਓਲ ਨੇ ਸੰਭਾਵਿਤ ਖ਼ਤਰਿਆਂ ਨੂੰ ਲੈ ਕੇ ਨਿਗਰਾਨੀ ਵਧਾ ਦਿੱਤੀ ਹੈ| ਉੱਤਰੀ ਕੋਰੀਆ ਵੱਲੋਂ 5 ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਕੀਤਾ ਗਿਆ ਇਹ ਚੌਥਾ ਮਿਜ਼ਾਈਲ ਪ੍ਰੀਖਣ ਹੈ|
ਇਹ ਸੰਯੁਕਤ ਰਾਸ਼ਟਰ ਦੀਆਂ ਲਗਾਤਾਰ ਚੇਤਾਵਨੀਆਂ ਅਤੇ ਸੰਭਾਵਿਤ ਫੌਜੀ ਕਾਰਵਾਈ ਦੀਆਂ ਅਮਰੀਕੀ ਧਮਕੀਆਂ ਨੂੰ ਵੀ ਫਜੂਲ ਸਿੱਧ ਕਰ ਰਿਹਾ ਹੈ| ਯੂਨੀਵਰਸਿਟੀ ਆਫ ਨੌਰਥ ਕੋਰੀਅਨ ਸਟੱਡੀਜ਼ ਦੇ ਪ੍ਰੋਫੈਸਰ ਯਾਂਗ ਮੂ-ਜਿਨ ਨੇ ਕਿਹਾ ਕਿ ਉੱਤਰੀ ਕੋਰੀਆ ਆਪਣੇ ਮਿਜ਼ਾਈਲ ਪ੍ਰੀਖਣਾਂ ਨੂੰ ਤੇਜ਼ ਕਰਦਾ ਰਿਹਾ ਹੈ ਤਾਂ ਕਿ ਦੁਨੀਆ ਸਾਹਮਣੇ ਉਹ ਆਪਣੇ ਅਕਸ ਨੂੰ ਪੇਸ਼ ਕਰ ਸਕੇ ਕਿ ਉਹ ਝੁਕਣ ਵਾਲਾ ਨਹੀਂ ਹੈ|

Leave a Reply

Your email address will not be published. Required fields are marked *