ਪਾਬੰਦੀ ਦੇ ਬਾਵਜੂਦ ਨਾਬਾਲਗ ਬੱਚਿਆਂ ਵਲੋਂ ਕੀਤੀ ਜਾਂਦੀ ਹੈ ਤੰਬਾਕੂ ਪਦਾਰਥਾਂ ਦੀ ਵਿਕਰੀ
ਐਸ ਏ ਐਸ ਨਗਰ, 28 ਨਵੰਬਰ (ਆਰ ਪੀ ਵਾਲੀਆ) ਮੁਹਾਲੀ ਸ਼ਹਿਰ ਵਿੱਚ ਵੱਖ -ਵੱਖ ਮਾਰਕੀਟਾਂ ਵਿੱਚ ਨਾਬਾਲਗ ਬੱਚਿਆਂ ਵਲੋਂ ਜਨਤਕ ਥਾਵਾਂ ਤੇ ਬੀੜੀ ਸਿਗਰਟ, ਤੰਬਾਕੂ, ਜਰਦਾ ਆਦਿ ਵੇਚਿਆ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਨੂੰ ਤੰਬਾਕੂ ਮੁਕਤ ਰੱਖਣ ਦੇ ਦਾਅਵੇ ਹਵਾ ਹਵਾਈ ਹੋ ਜਾਂਦੇ ਹਨ|
ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਤੰਬਾਕੂ ਪਦਾਰਥ ਵੇਚਣ ਵਾਲੇ ਇਹਨਾਂ ਨਾਬਾਲਗ ਬੱਚਿਆਂ ਕੋਲ ਅਕਸਰ ਵੱਡੀ ਗਿਣਤੀ ਲੋਕ ਬੀੜੀ ਸਿਗਰਟ ਅਤੇ ਤੰਬਾਕੂ ਪਦਾਰਥ ਖਰੀਦਦੇ ਰਹਿੰਦੇ ਹਨ| ਕਈ ਵਾਰ ਇਹਨਾਂ ਬੀੜੀ ਸਿਗਰਟ ਖਰੀਦਣ ਵਾਲੇ ਉਥੇ ਨੇੜੇ ਖੜਕੇ ਬੀੜੀ ਸਿਗਰਟ ਪੀਣ ਲੱਗਦੇ ਹਨ, ਜਿਸ ਕਾਰਨ ਬੀੜੀ ਸਿਗਰਟਾਂ ਦੇ ਧੂੰਏ ਕਾਰਨ ਉਥੋਂ ਲੰਘ ਰਹੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਹਨ|
ਇਸ ਤਰਾਂ ਬੀੜੀ ਸਿਗਰਟ ਪੀਣ ਵਾਲੇ ਵਿਅਕਤੀ ਆਪਣੀ ਸਿਹਤ ਤਾਂ ਖਰਾਬ ਕਰਦੇ ਹਨ, ਬਲਕਿ ਬੀੜੀ ਸਿਗਰਟ ਦੇ ਧੂੰਏ ਨਾਲ ਨੇੜਿਓਂ ਲੰਘਦੇ ਰਾਹਗੀਰਾਂ ਦੀ ਸਿਹਤ ਵੀ ਖਰਾਬ ਕਰ ਦਿੰਦ ੇਹਨ| ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇ ਕਾਰਨ ਬੀੜੀ ਸਿਗਰਟ ਵੇਚਣ ਵਾਲੇ ਖੋਖਿਆਂ ਜਾਂ ਫੜੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ|