ਪਾਬੰਦੀ ਦੇ ਬਾਵਜੂਦ ‘ਪਬਜੀ’ ਖੇਡਦੇ 10 ਵਿਦਿਆਰਥੀ ਗ੍ਰਿਫਤਾਰ

ਰਾਜਕੋਟ, 14 ਮਾਰਚ (ਸ.ਬ.) ਗੁਜਰਾਤ ਦੇ ਰਾਜਕੋਟ ਵਿੱਚ ਕਾਲਜ ਦੇ 10 ਵਿਦਿਆਰਥੀਆਂ ਨੂੰ ਜਨਤਕ ਸਥਾਨ ਤੇ ਆਨਲਾਈਨ ਗੇਮ ‘ਪਬਜੀ’ ਖੇਡਣ ਤੇ ਗ੍ਰਿਫਤਾਰ ਕੀਤਾ ਗਿਆ ਹੈ| ਹਾਲਾਂਕਿ ਬਾਅਦ ਵਿੱਚ ਇਨ੍ਹਾਂ ਨੂੰ ਜ਼ਮਾਨਤ ਤੇ ਛੱਡ ਦਿੱਤਾ ਗਿਆ| ਇਸ ਤੋਂ 5 ਦਿਨ ਪਹਿਲਾਂ ਸਥਾਨਕ ਪੁਲੀਸ ਨੇ ਇਸ ਆਨਲਾਈਨ ਗੇਮ ਨੂੰ ਪਾਬੰਦੀਸ਼ੁਦਾ ਕਰਨ ਦਾ ਨੋਟਿਸ ਜਾਰੀ ਕੀਤਾ ਸੀ| ਗੁਜਰਾਤ ਦੇ ਕਈ ਹੋਰ ਜ਼ਿਲਿਆਂ ਨੇ ਵੀ ਇਸ ਗੇਮ ਨੂੰ ਪਾਬੰਦੀਸ਼ੁਦਾ ਕੀਤਾ ਹੈ ਪਰ ਇਸ ਮਾਮਲੇ ਵਿੱਚ ਇਹ ਪਹਿਲੀ ਗ੍ਰਿਫਤਾਰੀ ਹੈ| ਗੁਜਰਾਤ ਸਰਕਾਰ ਨੇ ਜਨਵਰੀ ਵਿੱਚ ਇਸ ਬਾਰੇ ਨਿਰਦੇਸ਼ ਜਾਰੀ ਕੀਤੇ ਸਨ|
ਰਾਜਕੋਟ ਵਿੱਚ ਇਨ੍ਹਾਂ 10 ਵਿਦਿਆਰਥੀਆਂ ਨੂੰ ਵੱਖ-ਵੱਖ ਥਾਂ ਤੋਂ ਇਹ ਗੇਮ ਖੇਡਦੇ ਹੋਏ ਫੜਿਆ ਗਿਆ ਸੀ| ਇਨ੍ਹਾਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਇਨ੍ਹਾਂ ਨੂੰ ਜ਼ਮਾਨਤ ਤੇ ਛੱਡ ਦਿੱਤਾ ਗਿਆ| ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ,”ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ‘ਪਬਜੀ’ ਨੂੰ ਪਾਬੰਦੀਸ਼ੁਦਾ ਕਰਨ ਵਾਲਾ ਨੋਟਿਸ ਸਿਰਫ ਕਾਗਜ਼ ਦਾ ਟੁੱਕੜਾ ਨਹੀਂ ਹੈ|”
‘ਪਬਜੀ’ ਇਕ ਆਨਲਾਈਨ ਗੇਮ ਹੈ| ਇਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਖੁਦ ਨੂੰ ਜਿਉਂਦਾ ਰੱਖਣ ਅਤੇ ਗੇਮ ਜਿੱਤਣ ਲਈ ਦੂਜਿਆਂ ਨੂੰ ਮਾਰਨਾ ਪੈਂਦਾ ਹੈ| ਹਿੰਸਕ ਰੁਝਾਨ ਦੇ ਇਸ ਖੇਡ ਦਾ ਅਸਰ ਛੋਟੇ ਬੱਚਿਆਂ, ਨਾਬਾਲਿਗਾਂ ਇੱਥੇ ਤੱਕ ਕਿ ਬਾਲਗਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ| ਉਨ੍ਹਾਂ ਦਾ ਵਤੀਰਾ ਹਿੰਸਕ ਹੁੰਦਾ ਦੇਖਿਆ ਗਿਆ ਹੈ|

Leave a Reply

Your email address will not be published. Required fields are marked *