ਪਾਬੰਦੀ ਦੇ ਬਾਵਜੂਦ ਸ਼ਹਿਰ ਵਿੱਚ ਧੜੱਲੇ ਨਾਲ ਹੁੰਦੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਤੇ ਰੋਕ ਲਗਾਏ ਪ੍ਰਸ਼ਾਸ਼ਨ : ਧਨੋਆ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਹੈ ਕਿ ਸਰਕਾਰ ਦੀ ਪਾਬੰਦੀ ਦੇ ਬਾਵਜੂਦ ਸ਼ਹਿਰ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਤੇ ਪਾਬੰਦੀ ਲਗਾਈ ਜਾਵੇ| ਉਹਨਾਂ ਕਿਹਾ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਧੜਲੇ ਨਾਲ ਕੀਤੀ ਜਾਂਦੀ ਹੈ ਅਤੇ ਹਰ ਤਰ੍ਹਾਂ ਦਾ ਛੋਟਾ ਵੱਡਾ ਸਾਮਾਨ ਇਹਨਾਂ ਲਿਫਾਫਿਆਂ ਵਿੱਚ ਹੀ ਪਾ ਕੇ ਵੇਚਿਆ ਜਾਂਦਾ ਹੈ ਜਦੋਂਕਿ ਸਰਕਾਰ ਵਲੋਂ ਇਹਨਾਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਉਪਰ ਪਾਬੰਦੀ ਲੱਗੀ ਹੋਈ ਹੈ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ. ਧਨੋਆ ਨੇ ਕਿਹਾ ਕਿ ਪਲਾਸਟਿਕ ਲਿਫਾਫੇ ਵਾਤਾਵਰਨ ਲਈ ਘਾਤਕ ਹਨ ਅਤੇ ਇਹ ਲਿਫਾਫੇ ਵੱਡੀ ਸਮੱਸਿਆ ਬਣੇ ਹੋਏ ਹਨ| ਉਹਨਾਂ ਕਿਹਾ ਕਿ ਇਹ ਖਾਲੀ ਲਿਫਾਫੇ ਜਿੱਥੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਰਹੇ ਹਨ ਉੱਥੇ ਆਵਾਰਾ ਪਸ਼ੂ ਇਹਨਾਂ ਨੂੰ ਖਾ ਕੇ ਮਰ ਰਹੇ ਹਨ| ਇਹਨਾਂ ਲਿਫਾਫਿਆਂ ਕਾਰਨ ਸੀਵਰੇਜ ਜਾਮ ਹੋਣਾ ਆਮ ਹੈ| ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਢਿਲੀ ਕਾਰਵਾਈ ਕਾਰਨ ਲੋਕਾਂ ਵਲੋਂ ਇਹਨਾ ਲਿਫਾਫਿਆਂ ਦੀ ਧੜਲੇ ਨਾਲ ਵਰਤੋਂ ਹੋ ਰਹੀ ਹੈ| ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਉਪਰ ਮੁਕੰਮਲ ਪਾਬੰਦੀ ਲਗਾਈ ਜਾਵੇ|

Leave a Reply

Your email address will not be published. Required fields are marked *