ਪਾਰਕਾਂ ਦੀ ਮਾੜੀ ਹਾਲਤ ਸੰਬੰਧੀ ਲੋਕ ਅਦਾਲਤ ਵਿੱਚ ਪਾਏ ਕੇਸ ਤੇ ਗਮਾਡਾ ਅਤੇ ਨਗਰ ਨਿਗਮ ਨੂੰ ਨੋਟਿਸ

ਐਸ. ਏ. ਐਸ. ਨਗਰ, 20 ਫਰਵਰੀ (ਸ.ਬ.) ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਤੋਂ ਦੁਖੀ ਹੋ ਕੇ ਸੈਕਟਰ 70 ਦੇ ਵਸਨੀਕ ਸ੍ਰ. ਕੰਵਲਨੈਨ ਸਿੰਘ ਸੋਢੀ, ਪ੍ਰਧਾਨ ਆਰ. ਡਬਲਿਊ ਐਫ ਸੈਕਟਰ-70 ਵਲੋਂ ਸਥਾਨਕ ਲੋਕ ਅਦਾਲਤ ਵਿੱਚ ਪਾਈ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਮਾਣਯੋਗ ਅਦਾਲਤ ਵਲੋਂ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ 17 ਮਾਰਚ ਲਈ ਨੋਟਿਸ ਜਾਰੀ ਕੀਤਾ ਹੈ|
ਸ੍ਰ. ਸੋਢੀ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਵਿੱਚ ਸੁਧਾਰ ਲਈ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਹਨ ਪਰੰਤੂ ਕੋਈ ਸੁਣਵਾਈ ਨਹੀਂ ਹੁੰਦੀ| ਉਹਨਾਂ ਕਿਹਾ ਕਿ ਸੈਕਟਰ 70 ਦੇ ਸਪੈਸ਼ਲ ਪਾਰਕ ਵਿੱਚ ਤਿੰਨ ਸਾਲ ਤੋਂ ਵੀ ਵੱਧ ਸਮੇਂ ਤੋਂ ਲੱਕੜ ਦੇ ਮੁੱਢ ਅਤੇ ਮਲਬੇ ਦੇ ਢੇਰ ਪਏ ਹਨ ਜਿਥੇ ਨਿਉਲੇ ਅਤੇ ਸੱਪ ਰਹਿੰਦੇ ਹਨ| ਉਹਨਾਂ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਵਿੱਚ ਲੋੜੀਂਦਾ ਤਾਲਮੇਲ ਨਾ ਹੋਣ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ|

Leave a Reply

Your email address will not be published. Required fields are marked *