ਪਾਰਕਾਂ ਵਿੱਚ ਲੱਗੇ ਦਰਖਤਾਂ ਦੀ ਛੰਗਾਈ ਅਤੇ ਕਟਾਈ ਕਰਵਾਉਣ ਦੀ ਮੰਗ

ਐਸ. ਏ. ਐਸ. ਨਗਰ, 17 ਨਵੰਬਰ (ਸ.ਬ.) ਮੁਹਾਲੀ ਸੁਸਾਇਟੀ ਫਾਰ ਜਸਟਿਸ ਦੇ ਪ੍ਰਧਾਨ ਸ੍ਰ. ਕੰਵਲ ਨੈਣ ਸੋਢੀ ਅਤੇ ਵਾਰਡ ਨੰ. 22 ਦੀ ਕੌਂਸਲਰ ਸ੍ਰੀ ਮਤੀ ਸੁਰਜੀਤ ਸਿੰਘ ਨੇ ਨਗਰ ਨਿਗਮ ਅਤੇ ਗਮਾਡਾ ਦੀ ਇਸ ਗੱਲੋਂ ਨਿਖੇਧੀ ਕੀਤੀ ਹੈ ਕਿ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਗਮਾਡਾ ਅਤੇ ਨਗਰ ਨਿਗਮ ਸ਼ਹਿਰ ਦੇ ਪਾਰਕਾਂ ਵਿੱਚ ਲੱਗੇ ਦਰਖਤਾਂ ਦੀ ਕਟਾਈ, ਛਟਾਈ ਅਤੇ ਉਚਾਈ ਘੱਟ ਕਰਨ ਵਿੱਚ ਨਾਕਾਮ ਰਿਹਾ ਹੈ ਜਿਸ ਕਾਰਨ ਇਸ ਵਾਰ ਵੀ ਸਰਦੀਆਂ ਵਿੱਚ ਸ਼ਹਿਰ ਵਾਸੀ ਧੁੱਪ ਤੋਂ ਵਾਂਝੇ ਰਹਿਣਗੇ|
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸ਼ਹਿਰ ਦੇ ਪਾਰਕਾਂ ਵਿੱਚ ਲੱਗੇ ਇਹ ਦਰਖਤ ਨਾ ਸਿਰਫ ਬਹੁਤ ਜਿਆਦਾ ਉੱਚੇ ਹੋ ਗਏ ਹਨ ਬਲਕਿ ਉਮਰ ਪੁਗਾ ਜਾਣ ਕਾਰਣ ਡਿੱਗਣੇ ਵੀ ਸ਼ੁਰੂ ਹੋ ਗਏ ਹਨ ਜਿਸ ਨਾਲ ਲੋਕਾਂ ਦੇ ਘਰਾਂ ਅਤੇ ਗੱਡੀਆਂ ਦਾ ਭਾਰੀ ਨੁਕਸਾਨ ਹੁੰਦਾ ਹੈ| ਉਹਨਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਗਮਾਡਾ ਅਤੇ ਹੁਣ ਨਗਰ ਨਿਗਮ ਵਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰੰਤੂ ਇਸਦੇ ਬਾਵਜੂਦ ਸ਼ਹਿਰ ਵਾਸੀਆਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ| ਉਹਨਾਂ ਮੰਗ ਕੀਤੀ ਕਿ ਬਹੁਤ ਉੱਚੇ ਅਤੇ ਭਾਰੇ ਹੋ ਚੁੱਕੇ ਇਹਨਾਂ ਦਰਖਤਾਂ ਦੀ ਛੰਗਾਈ ਕੀਤੀ ਜਾਵੇ ਅਤੇ ਇਹਨਾਂ ਦੀ ਉਚਾਈ ਘੱਟ ਕਰਨ ਲਈ ਕਟਾਈ ਕੀਤੀ ਜਾਵੇ|

Leave a Reply

Your email address will not be published. Required fields are marked *