ਪਾਰਕ ਵਿੱਚ ਪੌਦੇ ਲਗਾਏ

ਖਰੜ, 12 ਅਕਤੂਬਰ (ਸ.ਬ.) ਲਾਇਨਜ ਕਲੱਬ ਖਰੜ ਫਰੈਂਡਜ ਵੱਲੋਂ ਸੰਨੀ ਇਨਕਲੇਵ ਖਰੜ ਦੀ ਪਾਰਕ ਵਿੱਚ ਬੂਟੇ ਲਗਾਏ ਗਏ|  ਇਸ ਮੌਕੇ ਕਲੱਬ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ  ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਅਤੇ ਗਲੋਬਲ ਵਾਰਮਿੰਗ ਦੀ ਮਿਲ ਰਹੀ ਸਖਤ ਚੁਣੌਤੀ ਦਾ ਟਾਕਰਾ ਕਰਨ ਲਈ ਬੂਟੇ ਵੱਡੀ ਗਿਣਤੀ ਵਿੱਚ ਲਾਏ ਜਾਣ| ਉਨ੍ਹਾਂ ਕਿਹਾ ਕਿ ਇਸ ਧਰਤੀ ਦਾ ਚੱਪਾ ਚੱਪਾ ਬੂਟੇ ਲਾ ਕੇ ਭਰਨਾ ਚਾਹੀਦਾ ਹੈ ਤਾਂ ਹੀ ਸਾਡਾ ਸਮਾਜ ਸਹਿਤਮੰਦ ਰਹਿ ਸਕਦਾ ਹੈ|  ਕਲੱਬ ਦੇ ਮੈਂਬਰਾਂ ਨੇ ਇਹ ਨਿਸ਼ਚਾ ਕੀਤਾ ਕਿ ਉਨ੍ਹਾਂ ਦਾ ਕਲੱਬ ਵਾਤਾਵਰਣ ਦੀ ਸੁੱਧੀ ਲਈ ਲਗਾਤਾਰ ਪੌਦੇ ਲਗਾਉਣ ਦਾ ਕੰਮ ਜਾਰੀ  ਰੱਖੇਗਾ|
ਇਸ ਮੌਕੇ ਸਕੱਤਰ ਸੁਵੀਰ ਧਵਨ, ਖਜਾਨਚੀ ਕੁਲਵੰਤ ਸਿੰਘ, ਸੁਖਦੇਵ ਸਿੰਘ ਮੱਖਣੀ ਸਾਉਂਡ, ਸੱਤਪਾਲ ਸਿੰਘ ਸੱਤਾ, ਦਵਿੰਦਰ ਵਿੱਕੀ, ਪਵਨ ਕੁਮਾਰ ਮਨੌਚਾ, ਜੋਨ ਪੀਟਰ, ਦਵਿੰਦਰ ਸਿੰਘ ਬਰਮੀ ਵੀ ਮੌਜੂਦ ਸਨ|

Leave a Reply

Your email address will not be published. Required fields are marked *