ਪਾਰਕ ਵਿੱਚ ਪੌਦੇ ਲਗਾਏ

ਐਸ ਏ ਐਸ ਨਗਰ, 8 ਜਨਵਰੀ (ਸ.ਬ.) ਭਾਈ ਘਣਈਆ ਜੀ ਵੈਲਫੇਅਰ ਸੁਸਾਇਟੀ ਫੇਜ਼ 5 ਵਲੋਂ ਪਾਰਕ ਨੰਬਰ 42 ਵਿੱਚ ਬੋਗਨਬਿਲੀਆ ਦੇ ਬੂਟੇ ਲਗਾਏ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸ੍ਰੀ ਕੇ ਕੇ ਸੈਣੀ ਨੇ ਦੱਸਿਆ ਕਿ ਇਸ ਮੌਕੇ ਪੂਡਾ ਮੁਲਾਜਮਾਂ ਸ੍ਰੀ ਸੰਜੀਵ ਰਾਬੜਾ ਈ ਓ, ਪੁਰਸ਼ੋਤਮ ਚੰਦ ਪ੍ਰਬੰਧਕ ਅਫਸਰ, ਮਦਨ ਸਿੰਘ ਸੁਪਰਡੈਂਟ, ਸੰਜੈ ਸੂਦ ਦੇ ਸਹਿਯੋਗ ਨਾਲ 60 ਦੇ ਕਰੀਬ ਪੌਦੇ ਲਗਾਏ ਗਏ|
ਇਸ ਮੌਕੇ ਸੁਸਾਇਟੀ ਦੇ ਮਂੈਬਰ ਸ੍ਰੀਮਤੀ ਗੀਤਾ, ਸ੍ਰੀ ਯਾਦਵਿੰਦਰ ਕਪੂਰ, ਈਸ਼ਾਨ ਅਤੇ ਨਰਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *