ਪਾਰਕ ਵਿੱਚ ਬਣੇ ਖੱਡੇ ਵਿੱਚ ਡਿੱਗਿਆ ਬੱਚਾ ਫਾਇਰ, ਬ੍ਰਿਗੇਡ ਅਤੇ ਪੁਲੀਸ ਕਰਮਚਾਰੀਆਂ ਨੇ ਕੱਢਿਆ

ਐਸ. ਏ. ਐਸ ਨਗਰ, 29 ਮਾਰਚ (ਸ.ਬ.) ਸਥਾਨਕ ਫੇਜ਼-7 ਵਿੱਚ ਕਨਾਲ ਦੀਆਂ ਕੋਠੀਆ (ਕੋਠੀ ਨੰ 84 ਦੇ ਸਾਹਮਣੇ) ਵਾਲੇ ਪਾਰਕ ਵਿੱਚ ਬਣੇ ਇੱਕ ਖੱਡੇ ਵਿੱਚ ਅੱਜ ਇੱਕ ਪੰਜ ਸਾਲ ਦਾ ਬੱਚਾ ਡਿੱਗ ਕੇ ਫਸ ਗਿਆ ਜਿਸਨੂੰ ਬਾਅਦ ਵਿੱਚ ਥਾਣਾ ਮਟੌਰ ਦੇ ਮੁਲਾਜਮਾਂ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਸੁਰਖਿਅਤ ਕੱਢ ਲਿਆ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਸਚਿਨ ਨਾਮ ਦੇ ਬੱਚੇ (ਜਿਸਦੀ ਉਮਰ 5 ਸਾਲ ਦੇ ਕਰੀਬ ਹੈ) ਦੀ ਮਾਂ ਇੱਥੇ ਇੱਕ ਕੋਠੀ ਵਿੱਚ ਕੰਮ ਕਰਦੀ ਹੈ| ਇਹ ਬੱਚਾ ਆਪਣੀ ਮਾਂ ਦੇ ਨਾਲ ਹੀ ਆਇਆ ਸੀ ਅਤੇ ਪਾਰਕ ਵਿੱਚ ਖੇਡ ਰਿਹਾ ਸੀ ਇੱਥੇ ਇੱਕ ਪਾਸੇ ਖੱਡਾ ਸੀ| ਇਸ ਖੱਡੇ ਵਿੱਚ ਬੱਚੇ ਦੀ ਗੇਂਦ ਡਿੱਗ ਗਈ ਅਤੇ ਉਹ ਉਲਟਾ ਹੋ ਕੇ ਗੇਂਦ ਕੱਢਣ ਦੀ ਕੋਸ਼ਿਸ਼ ਦੌਰਾਨ ਖੱਡੇ ਵਿੱਚ ਡਿੱਗ ਗਿਆ ਅਤੇ ਉੱਥੇ ਹੀ ਫਸ ਗਿਆ| ਇਸ ਸੰਬੰਧੀ ਸਥਾਨਕ ਵਾਸਨੀਕਾਂ ਵੱਲੋਂ ਫਾਇਰ ਬ੍ਰਿਗੇਡ ਅਤੇ ਥਾਣਾ ਮਟੌਰ ਵਿਖੇ ਜਾਣਕਾਰੀ ਦਿੱਤੀ ਗਈ ਜਿਸਤੋਂ ਬਾਅਦ ਉੱਥੇ ਪਹੁੰਚੇ ਪੁਲੀਸ ਮੁਲਾਜਮਾਂ ਅਤੇ ਫਾਇਰ ਬ੍ਰਿਗੇਡ ਤੇ ਕਰਮਚਾਰੀਆਂ ਨੇ ਬੱਚੇ ਨੂੰ ਸੁਰਖਿਅਤ ਬਾਹਰ ਕੱਢ ਲਿਆ| ਥਾਣਾ ਮਟੌਰ ਦੇ ਹਲਵਦਾਰ ਸ੍ਰ. ਸੁਰਜੀਤ ਸਿੰਘ ਨੇ ਦੱਸਿਆ ਕਿ ਖੱਡੇ ਵਾਲੀ ਥਾਂ ਤੇ ਮਿੱਟੀ ਬਹੁਤ ਪੌਲੀ ਸੀ ਅਤੇ ਇੰਝ ਲੱਗਦਾ ਸੀ ਕਿ ਇੱਥੇ ਆਵਾਰਾ ਕੁੱਤਿਆਂ ਵੱਲੋਂ ਇਹ ਥਾਂ ਪੁੱਟੀ ਗਈ ਹੋਣੀ ਹੈ ਅਤੇ ਬੱਚੇ ਨੂੰ ਸੁਰਖਿਅਤ ਕੱਢਣ ਤੋਂ ਬਾਅਦ ਇਹ ਖੱਡਾ ਵੀ ਭਰ ਦਿੱਤਾ ਗਿਆ ਤਾਂ ਜੋ ਮੁੜ ਕੋਈ ਅਜਿਹੀ ਘਟਨਾ ਨਾ ਵਾਪਰੇ|

Leave a Reply

Your email address will not be published. Required fields are marked *