ਪਾਰਕ ਵਿੱਚ ਸੈਨੀਟਾਈਜ਼ਰ ਸਟੈਂਡ ਲਗਾਇਆ

ਐਸ ਏ ਐਸ ਨਗਰ, 31 ਅਗਸਤ (ਸ.ਬ.) ਫੇਜ਼-9 ਦੇ ਐਚ ਆਈ ਜੀ ਮਕਾਨਾਂ ਦੇ ਪਾਰਕ ਵਿੱਚ ਸੀਨੀਅਰ ਸਿਟੀਜਨਾਂ ਵਲੋਂ ਸੈਨੀਟਾਈਜ਼ਰ ਸਟੈਂਡ ਲਗਾਇਆ ਗਿਆ| ਸੈਨੀਟਾਈਜ਼ਰ ਸਟੈਂਡ ਦਾ ਉਦਘਾਟਨ 96 ਸਾਲ ਦੇ ਸ਼੍ਰੀ.ਟੀ ਸੀ ਕਟੋਚ ਨੇ ਕੀਤਾ|
ਸਥਾਨਕ ਵਸਨੀਕ ਕਰਨਲ ਟੀ ਬੀ ਐਸ ਬੇਦੀ (ਰਿਟਾ.) ਨੇ ਦੱਸਿਆ ਕਿ ਇਸ ਸੈਨੀਟਾਇਜ਼ਰ ਸਟੈਂਡ ਨੂੰ ਪੈਰਾਂ ਨਾਲ ਦਬਾਉਣ ਤੇ ਖੁਦ ਹੱਥ ਸੈਨੀਟਾਈਜ਼ ਹੋ ਜਾਂਦੇ ਹਨ| ਉਹਨਾਂ ਕਿਹਾ ਕਿ ਸਥਾਨਕ ਵਸਨੀਕਾਂ ਦੀ ਮਦਦ ਨਾਲ ਇਹ ਸਟੈਂਡ ਲਗਾਇਆ ਗਿਆ ਹੈ| ਇਸ ਮੌਕੇ ਡਾ. ਹਰੀਸ਼ ਪੁਰੀ ਨੇ ਕੋਵਿਡ -19 ਨੂੰ ਕਾਬੂ ਕਰਨ ਬਾਰੇ ਜਾਗਰੂਕ ਕੀਤਾ| 
ਇਸ ਮੌਕੇ ਸ਼੍ਰੀ ਗੁਲਸ਼ਨਵੀਰ ਸਿੰਘ, ਸ਼੍ਰੀ  ਆਰ. ਐਸ. ਬੇਵਲੀ, ਸ਼੍ਰੀ  ਬੀ ਐਸ. ਭਾਟੀਆ, ਸੁਰਿੰਦਰ ਬੇਦੀ ਅਤੇ ਹੋਰ ਪਤਵੰਤੇ ਹਾਜਿਰ ਸਨ|!

Leave a Reply

Your email address will not be published. Required fields are marked *