ਪਾਰਕ ਵਿੱਚ ਸੈਰ ਕਰਦੇ ਵਿਅਕਤੀ ਤੇ ਨੌਜਵਾਨਾਂ ਵੱਲੋਂ ਹਮਲਾ

ਚੰਡੀਗੜ੍ਹ, 25 ਅਗਸਤ (ਸ.ਬ.) ਰਾਮ ਦਰਬਾਰ ਵਿੱਚ ਪਾਰਕ ਵਿੱਚ ਸੈਰ ਕਰਦੇ ਵਿਅਕਤੀ ਉੱਤੇ ਕੁੱਝ ਨੌਜਵਾਨਾਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਹਨ ਲਾਲ ਵਸਨੀਕ ਫੇਜ਼-2 ਰਾਮ ਦਰਬਾਰ ਨੇ ਦੱਸਿਆ ਕਿ ਉਹ ਸਵੇਰੇ  ਰਾਮ ਦਰਬਾਰ ਦੇ ਪਾਰਕ ਵਿੱਚ ਸੈਰ ਕਰ ਰਹੇ ਹਨ|  ਸੈਰ ਕਰਦੇ ਸਮੇਂ ਉਹਨਾਂ ਦਾ ਮੋਢਾ ਇੱਕ ਨਾਲ ਲੱਗ ਗਿਆ| ਉਸ ਲੜਕੇ ਨੇ ਉਹਨਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ| ਉਸ ਤੋਂ ਬਾਅਦ ਉਸ ਦੇ ਨਾਲ ਖੜ੍ਹੇ ਲੜਕੇ ਨੇ ਉਹਨਾਂ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਦੂਜੇ ਲੜਕੇ ਨੇ ਉਹਨਾਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉੱਥੋਂ ਫਰਾਰ ਹੋ ਗਏ|  ਇਸ ਦੌਰਾਨ ਉਹਨਾਂ ਦੇ ਗਲੇ ਵਿੱਚ ਪਾਈ ਹੋਈ ਇੱਕ ਤੋਲੇ ਦੀ ਸੋਨੇ ਦੀ           ਚੇਨ ਵੀ ਗੁੰਮ ਹੋ ਗਈ| 
ਘਟਨਾ ਦੀ ਜਾਣਕਾਰੀ ਪੁਲੀਸ ਨੂੰ ਮਿਲਣ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚੀ ਅਤੇ ਸੋਹਨ ਲਾਲ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਿਲ ਕਰਵਾਇਆ|

Leave a Reply

Your email address will not be published. Required fields are marked *