ਪਾਰਟੀ ਉਮੀਦਵਾਰਾਂ ਉਪਰ ਹੁੰਦਾ ਹੈ ਹਾਈ ਕਮਾਂਡ ਦਾ ਦਬਾਓ: ਪੰਧੇਰ

ਐਸ.ਏ.ਐਸ.ਨਗਰ, 23 ਜਨਵਰੀ (ਸ.ਬ.) ਮੁਹਾਲੀ ਹਲਕੇ ਤੋਂ ਚੋਣ ਲੜ ਰਹੇ ਅਜ਼ਾਦ ਉਮੀਦਵਾਰ ਪਰਨੀਤ ਸਿੰਘ ਪੰਧੇਰ ਨੇ ਅੱਜ ਕਿਹਾ ਕਿ ਉਹ ਅਜ਼ਾਦ ਤੌਰ ਤੇ ਇਸ ਲਈ ਚੋਣ ਲੜ ਰਹੇ ਹਨ, ਕਿਉਂਕਿ ਪਾਰਟੀ ਉਮੀਦਵਾਰਾਂ ਉਪਰ ਪਾਰਟੀ ਹਾਈਕਮਾਂਡ ਦਾ ਦਬਾਓ ਹੁੰਦਾ ਹੈ ਜਦੋਂ ਕਿ ਆਜ਼ਾਦ ਉਮੀਦਵਾਰ ਖੁਦਮੁਖਤਿਆਰ ਹੁੰਦਾ ਹੈ| ਉਹਨਾਂ ਕਿਹਾ ਕਿ ਹਲਕੇ ਦੇ ਲੋਕ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਵਰਤ ਕੇ ਵੇਖ ਚੁੱਕੇ ਹਨ, ਆਪ ਵੀ ਲੋਕਾਂ ਦੀਆਂ ਉਮੀਦਾਂ ਉਪਰ ਖਰੇ ਨਹੀਂ ਉਤਰ ਰਹੀ|
ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਕੰਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਖਣਾ, ਰੁਜਗਾਰ ਪੈਦਾ ਕਰਨਾ ਅਤੇ ਹਲਕੇ ਦਾ ਵਿਕਾਸ ਹੋਵੇਗਾ| ਉਹਨਾਂ ਕਿਹਾ ਕਿ ਔਰਤਾਂ ਦੀ ਸੁਰਖਿਆਂ ਨੂੰ ਯਕੀਨੀ ਬਣਾਇਆ ਜਾਵੇਗਾ|
ਇਸ ਮੌਕੇ ਸਾਬਕਾ ਐਸ ਪੀ ਸਰਬਜੀਤ ਸਿੰਘ ਪੰਧੇਰ, ਗੁਰਚਰਨ ਸਿੰਘ, ਅਮਰਜੀਤ ਸਿੰਘ, ਹਰਜਿੰਦਰ ਸਿੰਘ ਕਲਸੀ ਵੀ ਮੌਜੂਦ ਸਨ|

Leave a Reply

Your email address will not be published. Required fields are marked *