ਪਾਰਟੀ ਵਰਕਰਾਂ ਨੂੰ ਪੂਰਾ ਮਾਣ ਸਨਮਾਣ ਦਿੱਤਾ ਜਾਵੇਗਾ : ਸਿੱਧੂ

ਬਲੌਂਗੀ, 14 ਜਨਵਰੀ (ਪਵਨ ਰਾਵਤ) ਬਲਂੌਗੀ ਪਿੰਡ ਅਤੇ ਬਲੌਂਗੀ ਕਾਲੋਨੀ ਦੇ ਵਿਕਾਸ ਲਈ ਸਰਕਾਰ ਵਲੋਂ ਪੂਰੀ ਮਦਦ ਦਿੱਤੀ ਜਾਵੇਗੀ ਅਤੇ ਬਲੌਂਗੀ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ| ਇਹ ਗੱਲ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਬਲੌਂਗੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਬਲੌਂਗੀ ਪਿੰਡ ਅਤੇ ਬਲਂੌਗੀ ਕਾਲੋਨੀ ਨੂੰ ਜਲਦੀ 25 ਲੱਖ ਦੀ ਗ੍ਰਾਂਟ ਦਿੱਤੀ ਜਾਵੇਗੀ ਅਤੇ ਬਲਂੌਗੀ ਪਿੰਡ ਵਿੱਚ ਪਾਏ ਗਏ ਸੀਵਰੇਜ ਨੂੰ ਇਕ ਹਫਤੇ ਤਕ ਚਾਲੂ ਕਰਵਾ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਬਲੌਂਗੀ ਪਿੰਡ ਅਤੇ ਬਲੌਂਗੀ ਕਾਲੋਨੀ ਵਾਸੀਆਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਇੱਥੋਂ ਦੀਆਂ ਸੜਕਾਂ ਦੀ ਹਾਲਤ ਮੁਹਾਲੀ ਵਾਂਗ ਸੁਧਾਰੀ ਜਾਵੇਗੀ| ਇਹਨਾਂ ਦੋਵਾਂ ਪਿੰਡਾਂ ਨੂੰ ਮੁਹਾਲੀ ਨਗਰ ਨਿਗਮ ਅਧੀਨ ਲਿਆਂਦਾ ਜਾਵੇਗਾ ਅਤੇ ਬਲੌਂਗੀ ਪਿੰਡ ਅਤੇ ਬਲੌਂਗੀ ਕਾਲੋਨੀ ਦਾ ਮੁਹਾਲੀ ਦੀ ਤਰਜ ਉਪਰ ਵਿਕਾਸ ਕੀਤਾ ਜਾਵੇਗਾ| ਇਸ ਸਮਾਗਮ ਦੌਰਾਨ ਸਾਬਕਾ ਪੰਚ ਅਤੇ ਸਮਾਜ ਸੇਵੀ ਆਗੂ ਵੀਰ ਪ੍ਰਤਾਪ ਬਾਵਾ ਰਸਮੀ ਤੌਰ ਤੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ|
ਇਸ ਮੌਕੇ ਬੋਲਦਿਆਂ ਸਾਬਕਾ ਪੰਚ ਵੀਰ ਪ੍ਰਤਾਪ ਬਾਵਾ ਨੇ ਕਿਹਾ ਕਿ ਪਾਰਟੀ ਵਲੋਂ ਜੋ ਵੀ ਜਿੰਮੇਵਾਰੀ ਸੌਂਪੀ ਜਾਵੇਗੀ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ| ਇਸ ਮੌਕੇ ਕੈਬਿਨਟ ਮੰਤਰੀ ਸ੍ਰ. ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ, ਪੰਚ ਰਾਮ ਨਾਥ, ਲਾਲ ਬਹਾਦਰ, ਰਾਜ ਦੁਲਾਰੀ, ਸਕੁੰਤਲਾ ਸਿੰਘ, ਦਲੀਪ ਸਿੰਘ, ਹਰਜੀਤ ਕੌਰ, ਕੁਲਦੀਪ ਕੌਰ, ਕਮਲਜੀਤ ਕੌਰ ਮੌਜੂਦ ਸਨ|

Leave a Reply

Your email address will not be published. Required fields are marked *