ਪਾਰਟੀ ਵਿੱਚ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ: ਸੁਸ਼ੀਲ ਰਾਣਾ

ਐਸ.ਏ.ਐਸ.ਨਗਰ, 17 ਅਪ੍ਰੈਲ  (ਸ.ਬ.) ਭਾਰਤੀ ਜਨਤਾ ਪਾਰਟੀ ਦੀ ਜਿਲ੍ਹਾਂ ਇਕਾਈ ਦੇ ਪ੍ਰਧਾਨ ਸ੍ਰੀ ਸੁਨੀਲ ਰਾਣਾ ਨੇ ਕਿਹਾ ਹੈ ਕਿ ਪਾਰਟੀ ਵਿੱਚ ਅਨੁਸ਼ਾਸਨਹੀਨਤਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਪਾਰਟੀ ਵਿੱਚ   ਧੜੇਬਾਜ਼ੀ ਨੂੰ ਮਜਬੂਤ ਹੋਣ ਦਿੱਤਾ ਜਾਵੇਗਾ| ਨਗਰ ਨਿਗਮ ਦੇ ਕੌਂਸਲਰ ਸ੍ਰੀ ਬੋਬੀ ਕੰਬੋਜ ਵੱਲੋਂ ਭਾਜਪਾ ਦੀ ਸੂਬਾ ਇਕਾਈ ਨੂੰ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਲਈ ਜਿੰਮੇਵਾਰ ਠਹਿਰਾਉਣ ਸੰਬੰਧੀ ਪਾਰਟੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਤੋਂ ਬਾਅਦ ਸ੍ਰੀ ਬੋਬੀ ਕੰਬੋਜ ਨੂੰ ਪਾਰਟੀ ਵਿੱਚ 6 ਸਾਲਾਂ ਲਈ ਕੱਢੇ ਜਾਣ ਦੇ ਘਟਨਾਚੱਕਰ ਤੇ ਟਿਪਣੀ ਕਰਦਿਆਂ ਸ੍ਰੀ ਰਾਣਾ ਨੇ ਕਿਹਾ ਕਿ ਜੇਕਰ ਕਿਸੇ ਆਗੂ ਜਾਂ ਵਰਕਰ ਨੇ ਪਾਰਟੀ ਸੰਬੰਧੀ ਕੋਈ ਗੱਲ ਕਰਨੀ ਹੈ ਜਾਂ ਵਿਚਾਰ ਪੇਸ਼ ਕਰਨਾ ਹੈ ਜਾਂ ਉਹ ਆਪਣੀ ਗੱਲ ਪਾਰਟੀ ਫੋਰਮ ਤੇ ਕਰ ਸਕਦਾ ਹੈ ਪਰੰਤੂ ਮੀਡੀਆ ਵਿੱਚ ਜਾ ਕੇ ਗੱਲ ਉਛਾਲਣ ਅਤੇ ਪਾਰਟੀ ਦਾ ਅਕਸ ਖਰਾਬ ਕਰਨ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ|
ਇਸ ਮੌਕੇ ਉਹਨਾਂ ਦੇ ਨਾਲ ਮਿਉਂਸਪਲ ਕੌਂਸਲਰ ਸ੍ਰੀ ਅਰੁਣ ਸ਼ਰਮਾ ਅਤੇ ਡੇਰਾਬਸੀ ਦੇ ਕੌਂਸਲਰ ਸ੍ਰੀ ਭੁਪਿੰਦਰ ਸਿੰਘ ਵੀ ਸ਼ਾਮਿਲ ਸਨ|

Leave a Reply

Your email address will not be published. Required fields are marked *