ਪਾਰਟੀ ਵਿੱਚ ਸ਼ਰਾਬ ਘਟਣ ਕਾਰਨ ਹੋਈ ਬਹਿਸ ਦੌਰਾਨ ਦੋਸਤ ਨੂੰ ਮਾਰੀ ਗੋਲੀ

ਨਵੀਂ ਦਿੱਲੀ, 14 ਜਨਵਰੀ (ਸ.ਬ.) ਪਾਰਟੀ ਦੌਰਾਨ ਸ਼ਰਾਬ ਦੀ ਕਮੀ ਨੂੰ ਲੈ ਕੇ ਬਹਿਸ ਦੌਰਾਨ ਇਕ ਦੋਸਤ ਨੇ ਦੂਜੇ ਦੋਸਤ ਨੂੰ ਗੋਲੀ ਮਾਰ ਦਿੱਤੀ| ਗੋਲੀ ਨੌਜਵਾਨ ਦੇ ਸਿਰ ਤੇ ਲੱਗੀ| ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਇਸ ਸੰਬੰਧ ਵਿੱਚ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ| ਗੋਲੀ ਮਾਰਨ ਵਾਲਾ ਵਿਅਕਤੀ ਪੇਸ਼ੇ ਤੋਂ ਦਰਜੀ ਹੈ ਅਤੇ ਉਸ ਤੇ ਕਈ ਅਪਰਾਧਿਕ ਮਾਮਲੇ ਦਰਜ ਹਨ| ਜਾਣਕਾਰੀ ਅਨੁਸਾਰ ਪਾਰਸ ਬਾਪਾ ਨਗਰ ਇਲਾਕੇ ਵਿੱਚ ਰਹਿੰਦਾ ਹੈ| ਉਸ ਦੇ ਪਿਤਾ ਕੱਪੜਿਆਂ ਦੀ ਸਿਲਾਈ ਦਾ ਕੰਮ ਕਰਦਾ ਹੈ| ਪਾਰਸ ਆਪਣੇ ਪਿਤਾ ਦੇ ਕੰਮ ਵਿੱਚ ਹੱਥ ਵੰਡਾਉਂਦਾ ਸੀ| ਪੁਲੀਸ ਨੇ ਬੱਬਲੂ ਦੇ ਘਰ ਤੇ ਛਾਪੇਮਾਰੀ ਕੀਤੀ ਪਰ ਉਹ ਘਰੋਂ ਫਰਾਰ ਸੀ| ਪੁਲੀਸ ਨੂੰ ਸ਼ੱਕ ਹੈ ਕਿ ਸ਼ਰਾਬ ਪੀਣ ਦੌਰਾਨ ਹੋਈ ਬਹਿਸ ਤੋਂ ਬਾਅਦ ਪਾਰਸ ਨੂੰ ਗੋਲੀ ਮਾਰੀ ਗਈ ਹੈ|
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਰਸ ਅਜੇ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ, ਜਿਸ ਕਾਰਨ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ| ਪੁਲੀਸ ਦੋਸ਼ੀ ਦੀ ਗ੍ਰਿਫਤਾਰੀ ਲਈ ਉਸ ਦੇ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ|

Leave a Reply

Your email address will not be published. Required fields are marked *