ਪਾਰਲੀਮੈਂਟ ਵਿਚ ਪਾਸ ਕੀਤੇ ਗਏ ਖੇਤੀ ਬਿਲਾਂ ਦਾ ਚਰਿੱਤਰ ਕਿਸਾਨ ਵਿਰੋਧੀ : ਪੇਂਡੂ ਸੰਘਰਸ਼ ਕਮੇਟੀ ਚੰਡੀਗੜ

ਚੰਡੀਗੜ੍ਹ, 22 ਸਤੰਬਰ (ਸ.ਬ.) ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਦਲਜੀਤ ਸਿੰਘ ਪਲਸੌਰਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਸੁਧਾਰਾਂ ਦੇ ਨਾਂ ਤੇ ਹਾਲ ਵਿੱਚ ਦੇਸ਼ ਦੀ ਪਾਰਲੀਮੈਂਟ ਵਿਚ ਪਾਸ ਕੀਤੇ ਗਏ ਤਿੰਨ ਬਿਲਾਂ ਦਾ ਚਰਿੱਤਰ ਕਿਸਾਨ ਵਿਰੋਧੀ ਹੈ ਅਤੇ ਪੇਂਡੁ ਸੰਘਰਸ਼ ਕਮੇਟੀ ਇਸਦਹ ਡਟਵਾਂ ਿਵਰੋਧ ਕਰੇਗੀ| 
ਇੱਥੇ ਜਾਰੀ ਬਿਆਂਨ ਵਿੱਚ ਉਹਨਾਂ ਕਿਹਾ ਕਿ ਧੱਕੇਸ਼ਾਹੀ ਨਾਲ ਕਾਨੂੰਨ ਬਣਾਏ ਗਏ ਇਹਨਾਂ ਬਿਲਾਂ ਦਾ ਖੇਤੀ ਖੇਤਰ, ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਖੇਤੀ ਨਾਲ ਜੁੜੇ ਸਥਾਨਕ ਵਪਾਰੀਆਂ ਉੱਤੇ ਮਾਰੂ ਅਸਰ ਪਵੇਗਾ| ਖੇਤੀ ਖੇਤਰ ਦੇ ਸੰਕਟ ਨੂੰ ਹੱਲ ਕਰਨ ਦੀ ਬਜਾਏ ਇਹਨਾਂ ਅਖੌਤੀ ਸੁਧਾਰਾਂ ਨੂੰ ਲਾਗੂ ਕਰਨ ਨਾਲ ਕਿਸਾਨਾਂ ਅਤੇ ਖੇਤੀ ਖੇਤਰ ਦਾ ਸੰਕਟ ਹੋਰ ਵੀ ਗੰਭੀਰ ਹੋ ਜਾਵੇਗਾ                     ਦੇਸ਼ ਦੇ 86 ਫੀਸਦੀ ਗਰੀਬ ਅਤੇ ਦਰਮਿਆਨੇ ਕਿਸਾਨਾਂ ਨੂੰ ਖੇਤੀ ਦੇ ਧੰਦੇ ਵਿੱਚੋਂ ਬਾਹਰ ਕਰਨ ਦਾ ਇਹ ਬਿਲ ਇਕ ਵੱਡੇ ਹਥਿਆਰ ਬਣਨਗੇ| ਉਹਨਾਂ ਕਿਹਾ ਕਿ  ਇਹ ਕਾਨੂੰਨ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਵੀ ਹੈ ਅਤੇ ਦੇਸ਼ ਦੇ ਸੰਘੀ                       ਖੇਤਰ ਨੂੰ ਵੀ ਖਤਮ ਕਰਨ ਵੱਲ ਕਦਮ ਹੈ| 
ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਖੇਤੀ ਖੇਤਰ ਵਿਚ ਪਸਰੇ ਹੋਏ ਸੰਕਟ ਦਾ ਵਿਗਿਆਨਕ ਹੱਲ ਕੀਤਾ ਜਾਵੇ|

Leave a Reply

Your email address will not be published. Required fields are marked *