ਪਾਰਲੀਮੈਂਟ ਵਿੱਚ ਹੰਗਾਮੇ ਦੀ ਭੇਂਟ ਚੜ੍ਹੇ ਦੋਵੇਂ ਸਦਨ

ਨਵੀਂ ਦਿੱਲੀ, 2 ਅਪ੍ਰੈਲ (ਸ.ਬ.) ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਵਿੱਚ ਅੱਜ 18ਵੇਂ ਦਿਨ ਵੀ ਰੇੜਕਾ ਕਾਇਮ ਰਿਹਾ ਅਤੇ ਵੱਖ ਵੱਖ ਮੁੱਦਿਆਂ ਤੇ ਹੰਗਾਮੇ ਦੇ ਕਾਰਨ ਰਾਜ ਸਭਾ ਦੀ ਕਾਰਵਾਈ, ਜਿੱਥੇ ਸਵੇਰੇ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਹੀ ਮੁਲਤਵੀ ਹੋ ਗਈ ਉਥੇ ਲੋਕ ਸਭਾ ਇਕ ਵਾਰ ਮੁਅਤਲ ਹੋਣ ਤੋਂ ਬਾਅਦ ਕਰੀਬ 12 ਵਜੇ ਪੂਰੇ ਦਿਨ ਦੇ ਲਈ ਮੁਲਤਵੀ ਕਰ ਦਿੱਤੀ ਗਈ| ਸਰਕਾਰ ਦੇ ਖਿਲਾਫ ਵਿਰੋਧੀ ਧਿਰ ਵੱਲੋਂ ਪੇਸ਼ ਅਵਿਸ਼ਵਾਸ ਪ੍ਰਸਤਾਵ ਤੇ ਅੱਜ ਵੀ ਹੰਗਾਮੇ ਦੇ ਕਾਰਨ ਅੱਗੇ ਦੀ ਕਾਰਵਾਈ ਨਹੀਂ ਹੋ ਸਕੀ|
ਸਵੇਰੇ ਲੋਕ ਸਭਾ ਦੀ ਬੈਠਕ ਸ਼ੁਰੂ ਹੁੰਦੇ ਹੀ ਅੰਨਾ ਦਰਮੁੱਕ ਦੇ ਮੈਂਬਰ ਪਿਛਲੇ ਦਿਨਾਂ ਦੀ ਤਰ੍ਹਾਂ ਹੱਥਾਂ ‘ਚ ਤਖਤੀਆਂ ਲੈ ਕੇ ਆਸਨ ਦੇ ਨੇੜੇ ਆ ਕੇ ਕਾਵੇਰੀ ਪ੍ਰਬੰਧਨ ਬੋਰਡ ਦੇ ਗਠਨ ਦੀ ਮੰਗ ਕਰਦੇ ਹੋਏ ਨਾਅਰੇਬਾਜੀ ਕਰਨ ਲੱਗੇ| ਤੇਲੁਗੂਦੇਸ਼ਮ ਪਾਰਟੀ ਦੇ ਮੈਂਬਰ ਆਪਣੇ ਸਥਾਨਾਂ ਤੇ ਖੜ੍ਹੇ ਹੋ ਕੇ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰ ਰਹੇ ਸੀ| ਲੋਕ ਸਭਾ ਦੀ ਸਪੀਕਰ ਸਮਿਤਰਾ ਮਹਾਜਨ ਨੇ ਮੈਂਬਰਾਂ ਨੂੰ ਆਪਣੀ ਸੀਟ ਤੇ ਜਾਣ ਦੀ ਅਪੀਲ ਕੀਤੀ ਪਰ ਹੰਗਾਮਾ ਜਾਰੀ ਰਿਹਾ| ਸਦਨ ਵਿੱਚ ਹੰਗਾਮਾ ਘੱਟਦਾ ਨਾ ਦੇਖ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ| ਦੁਪਹਿਰ 12 ਵਜੇ ਕਾਰਵਾਈ ਫਿਰ ਸ਼ੁਰੂ ਹੋਣ ਤੇ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ|
ਸਦਨ ਵਿੱਚ ਹੰਗਾਮਾ ਘੱਟ ਹੁੰਦਾ ਨਾ ਵੱਖ ਸਪੀਕਰ ਨੇ ਕਾਰਵਾਈ ਦਿਨ ਭਰ ਦੇ ਲਈ ਮੁਲਤਵੀ ਕਰ ਦਿੱਤੀ| ਉਥੇ ਰਾਜ ਸਭਾ ਵਿੱਚ ਵੀ ਕੋਈ ਕੰਮਕਾਜ ਨਹੀਂ ਹੋ ਸਕਿਆ ਅਤੇ ਹੰਗਾਮੇ ਦੇ ਕਾਰਨ ਸਦਨ ਦੀ ਬੈਠਕ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਦਿਨ ਭਰ ਦੇ ਲਈ ਮੁਲਤਵੀ ਕਰ ਦਿੱਤੀ ਗਈ| ਇਸ ਦੌਰਾਨ ਰਾਜ ਸਭਾ ਵਿੱਚ ਵੀ ਕੋਈ ਕੰਮਕਾਜ ਨਹੀਂ ਹੋ ਸਕਿਆ ਅਤੇ ਹੰਗਾਮੇ ਦੇ ਕਾਰਨ ਸਦਨ ਦੀ ਬੈਠਕ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਦਿਨ ਭਰ ਦੇ ਲਈ ਮੁਲਤਵੀ ਕਰ ਦਿੱਤੀ ਗਈ|

Leave a Reply

Your email address will not be published. Required fields are marked *