ਪਾਲਤੂ ਜਾਨਵਰਾਂ ਕਾਰਨ ਫੈਲਦੀ ਗੰਦਗੀ ਕਾਰਨ ਪਰੇਸ਼ਾਨ ਹਨ ਕੁੰਭੜਾ ਦੇ ਵਸਨੀਕ ਕੈਬਿਨਟ ਮੰਤਰੀ ਸਿੱਧੂ ਨੂੰ ਸ਼ਿਕਾਇਤ ਦੇ ਕੇ ਪਸ਼ੂ ਪਾਲਕਾਂ ਖਿਲਾਫ ਕਾਰਵਾਈ ਮੰਗੀ
ਐਸ਼ ਏ ਐਸ਼ ਨਗਰ, 24 ਦਸੰਬਰ (ਸ਼ਬ ਪਾਲਤੂ ਜਾਨਵਰਾਂ ਕਾਰਨ ਫੈਲਦੀ ਗੰਦਗੀ ਅਤੇ ਇਸ ਕਾਰਨ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਤੰਗ ਹੋ ਚੁੱਕੇ ਪਿੰਡ ਕੁੰਭੜਾ ਦੇ ਵਸਨੀਕਾਂ ਨੇ ਪਿੰਡ ਦੇ ਉਹਨਾਂ ਲੋਕਾਂ ਦੇ ਖਿਲਾਫ ਝੰਡਾ ਚੁੱਕ ਲਿਆ ਗਿਆ þ ਜੋ ਆਪਣੇ ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਉਨ੍ਹਾਂ ਨੂੰ ਚਰਨ ਲਈ ਖੁੱਲਾ ਛੱਡ ਦਿੰਦੇ ਹਨ। ਇਸ ਸੰਬਧੀ ਕੁੰਭੜਾ ਦੇ ਵਸਨੀਕਾਂ ਵਲੋਂ ਹਲਕਾ ਵਿਧਾਇਕ ਅਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਸੱਮਸਿਆ ਦਾ ਹੱਲ ਹੋ ਸਕੇ।
ਪਿੰਡ ਕੁੰਭੜਾ ਦੇ ਵਸਨੀਕਾਂ ਹਰਮਿੰਦਰ ਸਿੰਘ, ਸੁਖਦੀਪ ਸਿੰਘ, ਬੇਅੰਤ ਸਿੰਘ, ਬਲਦੀਪ ਸਿੰਘ, ਅਵਤਾਰ ਸਿੰਘ, ਤੇਜਿੰਦਰ ਸਿੰਘ, ਹਰਮਿੰਦਰ ਸਿੰਘ, ਕੁਲਵੰਤ ਸਿੰਘ, ਤੇਜਿੰਦਰ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਰਾਕੇਸ਼ ਭੱਲਾ, ਰਜਿੰਦਰ ਸਿੰਘ, ਵਰਿੰਦਰ ਸਿੰਘ, ਮਨਜੀਤ ਕੌਰ, ਸੁਰਿੰਦਰ ਕੌਰ, ਜੱਗਾ ਸਿੰਘ, ਕਾਕਾ ਸਿੰਘ, ਹਰਿੰਦਰ ਸਿੰਘ, ਨਰਿੰਦਰ ਸਿੰਘ, ਇਸ਼ਵਿੰਦਰ ਸਿੰਘ, ਵਰਿੰਦਰ ਸਿੰਘ, ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ, ਸਤਿੰਦਰ ਸਿੰਘ, ਹਰਦੀਪ, ਰਾਮ ਸ਼ਰਨ, ਨਰੇਸ਼ ਕੁਮਾਰ, ਗੁਰਦੀਪ ਸਿੰਘ, ਬਲਵੀਰ ਸਿੰਘ ਅਤੇ ਹੋਰਨਾਂ ਵਲੋਂ ਸਿਹਤ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਕੁੰਭੜਾ ਪਿੰਡ ਦੇ ਹੀ ਇੱਕ ਵਸਨੀਕ ਸੁਖਵੀਰ ਸਿੰਘ ਬਬਲਾ ਵਲੋਂ ਆਪਣੇ ਘਰ ਵਿੱਚ 100 ਤੋਂ ਵੀ ਵੱਧ ਪਸ਼ੂ ਰੱਖੇ ਗਏ ਹਨ ਜਿਨ੍ਹਾਂ ਨੂੰ ਉਹ ਚਰਨ ਲਈ ਖੁੱਲਾ ਛੱਡ ਦਿੰਦਾ þ ਅਤੇ ਇਹ ਪਸ਼ੂ ਸਾਰਾ ਦਿਨ ਬੇਰੋਕ-ਟੋਕ ਘੁੰਮਦੇ ਚਰਦੇ ਆਮ ਦੇਖੇ ਜਾ ਸਕਦੇ ਹਨ। ਉਹਨਾਂ ਲਿਖਿਆ ਹੈ ਕਿ ਇਹ ਪਸ਼ੂ ਪਿੰਡ ਦੀਆਂ ਗੱਲੀਆਂ ਵਿੱਚ ਹੀ ਖੜੇ ਰਹਿੰਦੇ ਹਨ ਜਿਸ ਕਾਰਨ ਗੱਲੀਆਂ ਵਿਚੋਂ ਲੰਘਣਾ ਤੱਕ ਮੁਸ਼ਕਿਲ ਹੋ ਜਾਂਦਾ þ ਅਤੇ ਇਸਦੇ ਨਾਲ ਇਨ੍ਹਾਂ ਪਸ਼ੂਆਂ ਦੇ ਗੋਬਰ ਕਾਰਨ ਹਰ ਪਾਸੇ ਬਦਬੂ ਫੈਲੀ ਰਹਿੰਦੀ þ। ਇਹਨਾਂ ਪਸ਼ੂਆਂ ਵਲੋਂ ਫੈਲਾਈ ਜਾਂਦੀ ਗੰਦਗੀ ਕਾਰਨ ਕਈ ਵਾਰ ਸੀਵਰੇਜ ਵੀ ਬੰਦ ਹੋ ਜਾਂਦਾ þ।
ਵਸਨੀਕਾਂ ਦੀ ਸ਼ਿਕਾਇਤ ਹੈ ਕਿ ਉਹ ਇਸ ਸੰਬਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਅਤੇ ਜੁਬਾਨੀ ਤੌਰ ਤੇ ਜਾਣੂ ਕਰਵਾ ਚੁੱਕੇ ਹਨ ਪਰਤੂੰ ਇਸਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਹਨਾਂ ਦਾ ਕਹਿਣਾਂ ਹੈ ਕਿ ਇਹ ਪਸ਼ੂ ਪਿੰਡ ਦੀਆਂ ਗੱਲੀਆਂ ਤੋਂ ਲੈ ਕੇ ਫੇਜ਼ 8, 9 ਅਤੇ 10 ਤੱਕ ਵਿੱਚ ਘੁੰਮਦੇ ਹਨ ਅਤੇ ਇਨ੍ਹਾਂ ਕਾਰਨ ਕਈ ਵਾਰ ਦੁਰਘਟਨਾਵਾਂ ਹੋ ਚੁੱਕੀਆਂ ਹਨ ਜਿਸ ਨਾਲ ਆਮ ਲੋਕਾਂ ਦੇ ਨਾਲ-ਨਾਲ ਇਨ੍ਹਾਂ ਪਸ਼ੂਆਂ ਦਾ ਵੀ ਨੁਕਸਾਨ ਹੁੰਦਾ þ।
ਇਸ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਨਗਰ ਨਿਗਮ ਦੇ ਕਰਮਚਾਰੀ ਇਸ ਵਿਅਕਤੀ ਦੀਆਂ ਮੱਝਾਂ ਫੜਦੇ ਹਨ ਤਾਂ ਇਹ ਨਿਗਮ ਦੀ ਗੱਡੀ ਰੋਕ ਕੇ ਜਬਰੀ ਆਪਣੇ ਜਾਨਵਰ ਛੁੜਵਾ ਲੈਂਦਾ ਹੈ। ਪਿੰਡ ਵਾਸੀਆਂ ਅਨੁਸਾਰ ਪਿਛਲੇ ਦਿਨੀਂ ਫੇਜ਼ 8 ਵਿੱਚ ਨਿਗਮ ਦੇ ਅਮਲੇ ਵਲੋਂ ਇਸਦੀਆਂ ਮੱਝਾਂ ਨੂੰ ਫੜ੍ਹ ਕੇ ਗੱਡੀ ਵਿੱਚ ਲੱਦ ਲਿਆ ਗਿਆ ਸੀ ਪਰੰਤੂ ਮਸ਼ੂ ਮਾਲਕ ਦੇ ਸਾਥੀਆਂ ਨੇ ਜੋਰ ਜਬਰਦਸਤੀ ਨਾਲ ਇਹ ਪਸ਼ੂ ਛੁਡਵਾ ਲਏ। ਉਹਨਾਂ ਮੰਗ ਕੀਤੀ ਕਿ ਇਸ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਕੇ ਇਸ ਮਸਲੇ ਦਾ ਹੱਲ ਕਢਿਆ ਜਾਵੇ।
ਪਿੰਡ ਵਾਸੀਆਂ ਨੇ ਦੱਸਿਆ ਕਿ ਸ੍ਰ ਸਿੱਧੂ ਵਲੋਂ ਸਾਰੀ ਗੱਲ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਸੰਬਧਿਤ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।