ਪਾਲੀਥਿਨ ਲਿਫਾਫਿਆਂ ਦੀ ਵਰਤੋਂ ਤੇ ਸਖਤੀ ਨਾਲ ਪਾਬੰਦੀ ਲਾਵੇ ਸਰਕਾਰ: ਧਨੋਆ

ਐਸ ਏ ਐਸ ਨਗਰ, 19 ਜੂਨ (ਸ.ਬ.) ਸਤਵੀਰ ਸਿੰਘ ਧਨੋਆ ਕੌਂਸਲਰ ਵਾਰਡ ਨੰ: 23, ਵੱਲੋਂ ਸੈਕਟਰ 69 ਨਿਵਾਸੀਆਂ ਨੂੰ ਪਾਲੀਥਿਨ ਲਿਫਾਫਿਆਂ ਦੀ ਵਰਤੋਂ ਵਿਰੁੱਧ ਜਾਗਰੂਕ ਕੀਤਾ ਗਿਆ| ਇਸ ਮੌਕੇ ਸੈਕਟਰ ਨਿਵਾਸੀਆਂ ਵੱਲੋਂ ਪਾਰਕਾਂ, ਮਾਰਕੀਟ ਅਤੇ ਵੇਰਕਾ ਬੂਥ ਤੇ ਜਾ ਕੇ ਉੱਥੇ ਦੁਕਾਨਦਾਰ ਅਤੇ ਆਮ ਜਨ ਸਾਧਾਰਨ ਗ੍ਰਾਹਕਾਂ ਨੂੰ ਪਾਲੀਥਿਨ ਲਿਫਾਫਿਆਂ ਦੇ ਕੁਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਕਾਗਜ਼ ਅਤੇ ਗਲਣਸ਼ੀਲ ਪਦਾਰਥਾਂ ਦੇ ਬਣੇ ਲਿਫਾਫਿਆਂ ਅਤੇ ਬੈਗਾਂ ਦੀ ਵਰਤੋਂ ਲਈ ਉਤਸ਼ਾਹਤ ਕੀਤਾ ਗਿਆ| ਇਸ ਮੌਕੇ ਕੌਂਸਲਰ ਧਨੋਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਪੋਲੀਥਿਨ ਲਿਫਾਫਿਆਂ ਦੇ ਬਹੁਤ ਨੁਕਸਾਨ ਜਿਆਦਾ ਨੁਕਸਾਨ ਹਨ| ਪਹਿਲਾਂ ਤਾਂ ਇਹ ਲਿਫਾਫੇ ਗਲਣਸ਼ੀਲ ਨਹੀਂ ਹੁੰਦੇ ਇਸ ਲਈ ਇਹ ਬਹੁਤ ਲੰਮੇ ਸਮੇਂ ਤੱਕ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਰਹਿੰਦੇ ਹਨ| ਇਨ੍ਹਾਂ ਨੂੰ ਖਾ ਕੇ ਗਾਵਾਂ ਅਤੇ ਮੱਝਾਂ ਅਕਸਰ ਭਿਆਨਕ ਮੌਤ ਦਾ ਸ਼ਿਕਾਰ ਹੁੰਦੀਆਂ ਹਨ| ਇਸ ਦੇ ਨਾਲ ਹੀ ਕੁੱਤੇ ਆਦਿ ਜਾਨਵਰ ਇਨ੍ਹਾਂ ਖਾ ਕੇ ਬਹੁਤ ਹਿੰਸਕ ਹੋ ਜਾਂਦੇ ਹਨ ਕਿਉਂ ਕਿ ਇਹ ਕੈਮੀਕਲ ਭਰਪੂਰ ਹੁੰਦੇ ਹਨ| ਸੀਵਰੇਜ ਵਿੱਚ ਇਹ ਪੋਲੀਥਿਨ ਲਿਫਾਫੇ ਜਾਮ ਦਾ ਕਾਰਨ ਬਣਦੇ ਹਨ|
ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖਰੀਦਦਾਰੀ ਕਰਨ ਸਮੇਂ ਕਾਗਜ ਅਤੇ ਕੱਪੜੇ ਦੇ ਗਲਣਸ਼ੀਲ ਲਿਫਾਫੇ ਹੀ ਵਰਤਣ ਅਤੇ ਪਾਲੀਥਿਨ ਦੇ ਲਿਫਾਫਿਆਂ ਵਿੱਚ ਸਮਾਨ ਲੈਣ ਤੋਂ ਪੂਰਨ ਗੁਰੇਜ ਕਰਨ|
ਇਸ ਮੌਕੇ ਤੇ ਸ. ਅਵਤਾਰ ਸਿੰਘ ਪ੍ਰਧਾਨ ਰੈਜੀਡੈਂਟ ਵੈਲਫੇਅਰ ਸੁਸਾਇਟੀ, ਸੈਕਟਰ 69, ਕਰਮ ਸਿੰਘ ਮਾਵੀ ਜਨਰਲ ਸਕੱਤਰ, ਰੈਜੀਡੈਂਟ ਵੈਲਫੇਅਰ ਸੁਸਾਇਟੀ, ਸ ਰੇਸ਼ਮ ਸਿੰਘ, ਸ ਰਜਿੰਦਰ ਸਿੰਘ ਕਾਲਾ, ਸ ਸੁਰਜੀਤ ਸਿੰਘ ਸੇਖੋਂ, ਸ ਹਰਭਗਤ ਸਿੰਘ ਬੇਦੀ, ਸ ਦਿਲਜੋਤ ਸਿੰਘ ਸਮੇਤ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *