ਪਾਵਰਕਾਮ ਦਫਤਰ ਦੇ ਕਰਮਚਾਰੀਆਂ ਵਲੋਂ ਦਰਵਾਜੇ ਬੰਦ ਰੱਖਣ ਕਾਰਨ ਉੱਥੇ ਜਾਣ ਵਾਲੇ ਲੋਕ ਹੁੰਦੇ ਹਨ ਪਰੇਸ਼ਾਨ


ਐਸ.ਏ.ਐਸ.ਨਗਰ, 6 ਅਕਤੂਬਰ (ਆਰ.ਪੀ.ਵਾਲੀਆ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਵਿੱਚ ਬਿਜਲੀ ਦੇ ਬਿੱਲ ਅਤੇ ਆਪਣੇ ਹੋਰ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਦਫਤਰ ਦੇ ਕਰਮਚਾਰੀਆਂ ਵਲੋਂ ਦਫਤਰ ਦੇ ਸਾਰੇ ਦਰਵਾਜੇ ਬੰਦ ਕਰਕੇ ਖਿੜਕੀਆਂ ਵਿਚੋਂ ਹੀ ਲੋਕਾਂ ਦੇ ਬਿੱਲ ਭਰੇ ਜਾ ਰਹੇ ਹਨ ਅਤੇ ਇਸ ਕਾਰਨ ਲੋਕਾਂ ਨੂੰ ਘੰਟਿਆਂ ਬੱਧੀ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ| ਇਸ ਕਾਰਨ ਵੱਡੀ ਗਿਣਤੀ ਲੋਕ ਧੁੱਪ ਵਿੱਚ ਖੜ੍ਹਨ ਲਈ ਮਜਬੂਰ ਹਨ|
ਇੱਥੇ ਸੀਨੀਅਰ ਸਿਟੀਜਨਾਂ ਲਈ ਵੱਖਰੇ ਤੌਰ ਤੇ ਖੜ੍ਹਨ ਲਈ ਕੋਈ ਲਾਈਨ ਵੀ ਨਹੀਂ ਬਣਾਈ ਗਈ ਜਿਸ ਕਾਰਨ ਉਨਾਂ ਨੂੰ ਭਾਰੀ     ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਦਫਤਰ ਵਿੱਚ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਲੋਕਾਂ ਵਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਅਤੇ ਲੋਕ ਇੱਕ-ਦੂਜੇ ਤੋਂ ਅਗੇ ਨਿਕਲਣ ਦੀ ਹੋੜ ਵਿੱਚ ਲੱਗੇ ਰਹਿੰਦੇ ਹਨ| 
ਲੋਕਾਂ ਦੀ ਮੰਗ ਹੈ ਕਿ ਇਸ ਦਫਤਰ ਵਿੱਚ ਪੇਸ਼ ਆਉਣ ਵਾਲੀਆਂ ਸੱਮਸਿਆਵਾਂ ਦਾ ਠੋਸ ਹੱਲ ਕੀਤਾ ਜਾਵੇ ਤਾਂ ਜੋ ਵਸਨੀਕਾਂ ਨੂੰ ਰਾਹਤ ਮਿਲ ਸਕੇ|

Leave a Reply

Your email address will not be published. Required fields are marked *