ਪਾਵਰਕਾਮ ਮਨੇਜਮੇਂਟ ਨੇ ਸੀ.ਐਚ.ਬੀ ਠੇਕਾ ਕਾਮਿਆਂ ਦੀ ਜੱਥੇਬੰਦੀ ਨਾਲ ਕੀਤੀ ਮੀਟਿੰਗ ਵਿੱਚ 10 ਜੁਲਾਈ ਤੱਕ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ

ਖਰੜ, 27 ਜੂਨ (ਸ਼ਮਿੰਦਰ ਸਿੰਘ)  ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਸਦਕਾ ਪਟਿਆਲਾ ਮਨੇਜਮੈਂਟ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਬੰਧਕੀ ਡਾਇਰੈਕਟਰ, ਉਪ-ਸਕੱਤਰ ਆਈ.ਆਰ., ਚੀਫ ਇੰਜਨੀਅਰ ਅਡੀਸ਼ਨਲ, ਨਿਗਰਾਨ ਇੰਜੀਨੀਅਰ ਸ਼ਾਮਿਲ ਹੋਏ| 
ਇਸ ਮੌਕੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਜਰਨਲ ਸਕੱਤਰ ਵਰਿੰਦਰ ਸਿੰਘ, ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਵਲੋਂ ਪਾਵਰਕਾਮ ਦੇ ਕਾਮਿਆਂ ਦੀਆਂ ਕੀਤੀਆਂ ਜਾ ਰਹੀਆਂ ਛਾਂਟੀਆਂ ਨੂੰ ਰੱਦ ਕਰਨ, ਕੱਢੇ ਗਏ ਕਾਮੇ ਬਹਾਲ ਕਰਨ, ਕਰੰਟ ਦੌਰਾਨ ਪੀੜਿਤ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ  ਦੇਣ ਅਤੇ 50 ਲੱਖ ਦਾ ਬੀਮਾ ਕਰਣ, ਪੱਕੀ ਨੌਕਰੀ ਦਾ ਪ੍ਰਬੰਧ ਕਰਨ, ਬਰਨਾਲਾ, ਸੰਗਰੂਰ, ਸਰਕਲਾਂ ਦਾ ਵਰਕਆਰਡਰ ਜਾਰੀ ਕਰਨ, ਈਪੀਐਫ ਅਤੇ ਈ ਐਸ ਆਈ ਦਾ ਪੁਰਾਣਾ ਪੈਸਾ ਜਾਰੀ ਕਰਨ, ਬਿਜਲੀ ਦਾ ਕੰਮ ਕਰਨ ਲਈ ਵਧੀਆ ਟੂਲ ਕਿੱਟਾਂ ਮੁਹੱਈਆ ਕਰਵਾਉਣ, ਟਰੇਨਿੰਗ ਦਾ ਪ੍ਰਬੰਧ ਕਰਨ, ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕਰਨ ਦੀ ਮੰਗ ਕੀਤੀ ਗਈ| ਇਸ ਮੌਕੇ ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਅਤੇ ਪਿਛਲੇ ਸਮੇਂ ਵਿੱਚ ਕਿਰਤ ਵਿਭਾਗ ਦੇ ਮੰਤਰੀ ਨਾਲ ਮੀਟਿੰਗਾਂ ਵਿੱਚ ਹੋਏ ਸਮਝੌਤੇ ਲਾਗੂ ਕਰਨ ਬਾਰੇ ਵੀ ਚਰਚਾ ਕੀਤੀ ਗਈ| 
ਆਗੂਆਂ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਆਉਣ ਵਾਲੀ 10 ਜੁਲਾਈ ਤੱਕ ਇਨਾਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ| ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਮਨੇਜਮੈਂਟ ਵਲੋਂ 10 ਜੁਲਾਈ ਤੱਕ ਇਨਾਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ ਤਾਂ ਪਾਵਰਕਾਮ               ਮੈਨੇਜਮੈਂਟ, ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਖਿਲਾਫ 15 ਜੁਲਾਈ ਨੂੰ ਪਰਿਵਾਰਾਂ ਸਮੇਤ ਪਟਿਆਲਾ ਹੈੱਡ ਆਫਿਸ ਵਿਖੇ ਧਰਨਾ ਦਿੱਤਾ                 ਜਾਵੇਗਾ| ਇਸ ਮੌਕੇ ਜੰਥੇਬੰਦੀ ਦੇ ਸਰਕਲ ਪ੍ਰਧਾਨ ਚੋਧਰ ਸਿੰਘ, ਸ਼ਿਵ ਸ਼ੰਕਰ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *