ਪਾਵਰਕਾਮ ਵਿੱਚ ਕੰਮ ਕਰਦੇ ਰੈਗੂਲਰ ਮੀਟਰ ਰੀਡਰਾਂ ਦੀ ਤਰੱਕੀ ਦੇਣ ਦੀ ਮੰਗ

ਐਸ. ਏ. ਐਸ.ਨਗਰ, 7 ਅਗਸਤ (ਆਰ.ਪੀ.ਵਾਲੀਆ) ਮੀਟਰ ਰੀਡਰ ਐਸੋਸੀਏਸ਼ਨ ਵਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਟੇਟ ਪਾਵਰ               ਕਾਰਪੋਰੇਸ਼ਨ ਲਿਮਿਟਡ ਵਿੱਚ ਕੰਮ ਕਰਦੇ ਰੈਗੂਲਰ ਮੀਟਰ ਰੀਡਰ (ਜੋ ਕਿ ਮੈਟ੍ਰਿਕ ਅਤੇ ਆਈ. ਟੀ. ਆਈ. ਪਾਸ ਹਨ ਅਤੇ ਲੱਗਭੱਗ 32 ਸਾਲਾਂ ਤੋਂ ਵੀ ਵੱਧ ਸਰਵਿਸ ਹੋ ਗਈ ਹੈ) ਨੂੰ ਤਰੱਕੀ ਦਿੱਤੀ ਜਾਵੇ| 
ਐਸੋਸੀਏਸ਼ਨ ਦੇ ਸੂਬਾ ਡਿਪਟੀ ਪ੍ਰਧਾਨ ਸ੍ਰੀ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਪਾਵਰਕਾਮ ਵਿੱਚ ਲੱਗਭੱਗ 90 ਦੇ ਕਰੀਬ ਰੈਗੂਲਰ ਮੀਟਰ ਰੀਡਰ ਕੰਮ ਕਰ ਰਹੇ ਹਨ| ਇਨ੍ਹਾਂ ਕਰਮਚਾਰੀਆਂ ਦੀ ਕੋਈ ਵੀ ਤਰੱਕੀ ਨਹੀਂ ਹੋ ਰਹੀ ਜਦੋਂਕਿ ਹਰ ਕੇਡਰ ਦੀ ਤਰੱਕੀ ਲੱਗਭੱਗ 20-22 ਸਾਲ ਤੱਕ ਹੋ ਜਾਂਦੀ ਹੈ| 
ਉਹਨਾਂ ਦੱਸਿਆ ਕਿ ਇਸ ਸੰਬਧੀ ਪਾਵਰਕਾਮ ਦੀ ਮੈਨੇਜਮੈਂਟ ਨੂੰ ਪਹਿਲਾ ਵੀ ਕਈ ਵਾਰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਗਿਆ ਹੈ ਪਰ ਇਸਦਾ ਕੋਈ ਵੀ ਅਸਰ ਨਹੀਂ ਹੋਇਆ ਹੈ| ਉਹਨਾਂ ਕਿਹਾ ਕਿ ਜੇਕਰ                        ਮੈਨੇਜਮੈਂਟ ਇਨ੍ਹਾਂ ਬਾਕੀ ਰਹਿੰਦੇ 90 ਦੇ ਕਰੀਬ ਮੀਟਰ ਰੀਡਰਾਂ ਨੂੰ ਤਰੱਕੀ ਦੇ ਕੇ ਮੀਟਰ ਇੰਸਪੈਕਟਰ ਜਾਂ ਜੇ.ਈ. ਇੰਸਟਾਲੇਸ਼ਨ ਬਣਾਉਂਦੀ ਹੈ ਤਾਂ ਇਸ ਨਾਲ ਪਾਵਰਕਾਮ ਦੀ ਵਿੱਤੀ ਹਾਲਤ ਵਿੱਚ ਵੀ ਸੁਧਾਰ ਆਵੇਗਾ, ਕਿਉਂਕਿ ਪਾਵਰਕਾਮ ਵਿੱਚ ਜੇ.ਈ.              ਇੰਸਟਾਲੇਸ਼ਨ ਵੱਖ-ਵੱਖ ਸਬ ਡਵੀਜਨਾਂ ਵਿੱਚ ਖਪਤਕਾਰਾਂ ਦੀ ਡਿਫਾਲਟਿੰਗ ਦੀ ਰਕਮ ਦੀ ਉਗਰਾਹੀ ਕਰਨਾ, ਲੋਡ ਦਾ ਵਾਧਾ ਘਾਟਾ, ਬਿਜਲੀ ਦੀ ਚੋਰੀ ਚੈੱਕ ਕਰਨਾ ਅਤੇ ਟੈਰਿਫ ਦਾ ਗਲਤ ਲੱਗਣਾ ਆਦਿ ਚੈੱਕ ਕਰਦੇ ਹਨ ਜਿਸ ਨਾਲ ਪਾਵਰਕਾਮ ਦੀ ਵਿੱਤੀ ਹਾਲਤ ਵਿੱਚ ਸੁਧਾਰ ਆਉਂਦਾ ਹੈ| 
ਐਸੋਸੀਏਸ਼ਨ ਨੇ ਮੰਗ ਕੀਤੀ ਕਿ ਪਾਵਰਕਾਮ ਵਿੱਚ ਪਹਿਲਾ ਵਾਂਗ ਮੈਟ੍ਰਿਕ, ਆਈ.ਟੀ.ਆਈ. ਪਾਸ ਮੀਟਰ ਰੀਡਰ ਭਰਤੀ ਕੀਤੇ ਜਾਣ ਤਾਂ ਜੋ ਇਸ ਸਮੇਂ ਨਵੇਂ ਡਿਜੀਟਲ ਮੀਟਰਾਂ ਦੀ ਸਹੀ ਰੀਡਿੰਗ ਲਈ ਜਾ ਸਕੇ ਅਤੇ ਇਸ ਨਾਲ ਪਾਵਰਕਾਮ ਅੰਦਰ ਹੋ ਰਹੀ ਆਰਥਿਕ ਲੁੱਟ ਨੂੰ ਬੰਦ ਕੀਤਾ ਜਾ  ਸਕੇ| 

Leave a Reply

Your email address will not be published. Required fields are marked *