ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਮੰਗਾਂ ਲਾਗੂ ਨਾ ਕਰਨ ਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਖਰੜ, 27 ਅਗਸਤ (ਸ਼ਮਿੰਦਰ ਸਿੰਘ) ਪਾਵਰਕਾਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਐਲਾਨ ਕੀਤਾ ਗਿਆ ਕਿ ਠੇਕਾ ਕਾਮਿਆਂ ਦੀਆਂ ਮੰਗਾਂ ਲਾਗੂ ਨਾ ਕਰਨ ਤੇ ਜੱਥੇਬੰਦੀ ਵਲੋਂ ਸੰਘਰਸ਼ ਜਾਰੀ ਰੱਖਿਆ                   ਜਾਵੇਗਾ| ਮੀਟਿੰਗ ਵਿੱਚ ਸਰਕਲ/ਡਵੀਜ਼ਨ  ਪ੍ਰਧਾਨ/ਸਕੱਤਰ  ਨੇ ਸ਼ਮੂਲੀਅਤ ਕੀਤੀ|
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਅਤੇ ਜੁਆਇੰਟ ਸਕੱਤਰ ਅਜੇ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਸੀ ਐਚ ਬੀ ਠੇਕਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਵਿੱਢਿਆ ਜਾਦਾ ਰਿਹਾ ਹੈ| ਉਹਨਾਂ ਕਿਹਾ ਕਿ ਕਿਰਤ-ਕਮਿਸ਼ਨਰ ਪੰਜਾਬ ਦਫਤਰ ਅੱਗੇ  ਦਿੱਤੇ ਧਰਨੇ  ਦੌਰਾਨ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਵਲੋਂ 19 ਅਗਸਤ ਨੂੰ ਪਾਵਰਕਾਮ ਚੇਅਰਮੈਨ ਅਤੇ ਹੋਰਨਾਂ ਅਧਿਕਾਰੀਆਂ ਨਾਲ              ਜਥੇਬੰਦੀ ਆਗੂਆਂ ਨਾਲ ਮੀਟਿੰਗ ਪਟਿਆਲਾ ਹੈਂਡ ਆਫਿਸ ਵਿਖੇ ਮੀਟਿੰਗ ਕਰਵਾਈ ਗਈ ਸੀ ਅਤੇ ਮੀਟਿੰਗ ਦੌਰਾਨ ਪਾਵਰਕਾਮ ਚੇਅਰਮੈਨ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਦੀ ਗੱਲ ਆਖੀ ਸੀ ਅਤੇ             ਜਥੇਬੰਦੀ ਦੇ ਆਗੂਆ ਨਾਲ ਫੈਸਲਾ ਹੋਇਆਂ ਜਿਸ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਲਾਗੂ ਕਰਨ ਲਈ ਕਿਹਾ ਗਿਆ ਸੀ| 
ਉਹਨਾਂ ਕਿਹਾ ਕਿ ਜੇਕਰ ਮੰਨੀਆਂ ਮਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ  ਜਥੇਬੰਦੀ ਵਲੋਂ  ਸੂਬਾ ਪੱਧਰੀ  ਸੰਘਰਸ਼ ਦਾ ਨਟਿਸ ਸੌੰਪਿਆ ਜਾਵੇਗਾ ਅਤੇ 1 ਤੋਂ 20 ਸਤੰਬਰ ਤੱਕ ਅਰਥੀ ਫੂਕ ਮੁਜ਼ਾਹਰੇ ਅਤੇ ਅਗਲੇ ਸੰਘਰਸ਼ ਦੀ ਤਿਆਰੀ ਲਈ ਪਰਿਵਾਰਾਂ ਸਮੇਤ ਮੀਟਿੰਗਾਂ ਦਾ ਦੋਰ ਚਲਾਇਆ                                    ਜਾਵੇਗਾ|

Leave a Reply

Your email address will not be published. Required fields are marked *