ਪਾਵਰਕਾਮ ਸੀ ਐਚ ਬੀ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਮੈਨੇਜਮੈਂਟ ਵੱਲੋਂ ਮੰਗੀਆਂ ਕੱਢੇ ਕਾਮਿਆਂ ਦੀਆਂ ਲਿਸਟਾਂ ਚੇਅਰਮੈਨ, ਉਪ ਸਕੱਤਰ ਆਈ ਆਰ ਪਾਵਰਕਾਮ ਨੂੰ ਸੌਂਪੀਆਂ ਗਈਆਂ

ਐਸ ਏ ਐਸ ਨਗਰ, 28 ਅਗਸਤ (ਸ਼ਮਿੰਦਰ ਸਿੰਘ )ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੱਢੇ ਗਏ ਕਾਮਿਆਂ ਦੀਆਂ ਲਿਸਟਾਂ ਉਪ ਸਕੱਤਰ ਆਈ ਆਰ ਅਤੇ ਪਾਵਰਕਾਮ ਦੇ ਚੇਅਰਮੈਨ ਵੇਨੂੰ ਪ੍ਰਸ਼ਾਦ ਦੇ ਦਫਤਰ ਨੂੰ ਸੌਂਪੀਆਂ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ  ਹੈ ਕਿ ਸਤੰਬਰ ਮਹੀਨੇ ਵਿੱਚ ਕੱਢੇ ਕਾਮਿਆਂ ਨੂੰ ਬਹਾਲ ਕਰ ਦਿੱਤਾ ਜਾਵੇਗਾ ਅਤੇ ਹੋਰ ਮੰਗਾਂ ਦਾ ਵੀ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ| 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸਹਿ ਸਕੱਤਰ ਟੇਕ ਚੰਦ, ਸਰਕਲ ਸਕੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ 19  ਅਗਸਤ ਨੂੰ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਚੇਅਰਮੈਨ, ਪ੍ਰਬੰਧਕੀ ਡਾਇਰੈਕਟਰ, ਡਾਇਰੈਕਟਰ ਵਣਜ ਕਿਰਤ ਕਮਿਸ਼ਨਰ ਪੰਜਾਬ ਮੁਹਾਲੀ ਸਾਹਇਕ ਕਿਰਤ ਕਮਿਸ਼ਨਰ ਪਟਿਆਲਾ ਨਾਲ ਕਰਵਾਈ ਮੀਟਿੰਗ ਵਿੱਚ ਕੱਢੇ ਕਾਮਿਆਂ ਨੂੰ ਬਹਾਲ ਕਰਨ ਛਾਂਟੀ ਦੀ ਨੀਤੀ ਪੱਕੇ ਤੌਰ ਤੇ ਰੱਦ ਕਰਨ ਹਾਦਸਾ ਪੀੜਤ ਕਾਮੇ ਨੂੰ ਮੁਆਵਜਾ ਨੌਕਰੀ ਦਾ ਪ੍ਰਬੰਧ ਕਰਨ ਘਾਤਕ ਅਤੇ ਗੈਰ ਘਾਤਕ ਹਾਦਸਿਆਂ ਨੂੰ ਰੋਕਣ ਲਈ ਟਰੇਨਿੰਗ ਦਾ ਪ੍ਰਬੰਧ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਫੈਸਲਾ ਹੋਇਆ ਸੀ ਅਤੇ ਉਪ ਸਕੱਤਰ ਆਈ ਆਰ ਵੱਲੋਂ ਕੱਢੇ ਕਾਮਿਆਂ ਦੀਆਂ ਲਿਸਟਾਂ ਦੇਣ ਤੇ ਹਾਦਸਾ ਪੀੜਤ ਕਾਮਿਆਂ ਦੀਆਂ ਦੇ ਕੇਸ ਤਿਆਰ ਕਰ ਦੇਣ ਲਈ ਜਥੇਬੰਦੀ ਨੂੰ ਕਿਹਾ ਗਿਆ ਸੀ ਜਿਸਤੋਂ ਬਾਅਦ ਅੰਜ ਇਹ ਲਿਸਟਾਂ ਦਿਂਤੀਆਂ ਗਈਆਂ ਹਨ| 
ਜਥੇਬੰਦੀ ਆਗੂਆਂ ਵੱਲੋਂ ਦੱਸਿਆ ਗਿਆ ਕਿ ਦੋ ਸਤੰਬਰ ਨੂੰ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਹੋਣ ਵਾਲੀ ਮੀਟਿੰਗ ਵਿੱਚ             ਚੇਅਰਮੈਨ ਨਾਲ ਹੋਈ ਮੀਟਿੰਗਾਂ ਦੀ ਕਾਰਵਾਈ ਰਿਪੋਰਟ ਦੀ ਕਾਪੀ ਅਤੇ ਮੰਗਾਂ ਦਾ ਨਿਪਟਾਰਾ ਕਰਨ ਲਈ ਡਿਪਟੀ ਕਮਿਸ਼ਨਰ ਮੁਹਾਲੀ ਦਫ਼ਤਰ ਵਿਖੇ ਜਥੇਬੰਦੀ ਨਾਲ ਮੀਟਿੰਗ                 ਹੋਵੇਗੀ|

Leave a Reply

Your email address will not be published. Required fields are marked *